ਨਵੀਂ ਦਿੱਲੀ: ਖੋਜਕਾਰਾਂ ਦੀ ਟੀਮ ਨੇ ਬੈਟਰੀਆਂ ਦੀ ਸਮਰੱਥਾ ਵਧਾਉਣ ਦਾ ਨਵਾਂ ਤਰੀਕਾ ਲੱਭਿਆ ਹੈ ਜਿਸ ਰਾਹੀਂ ਲਿਥੀਅਮ ਬੈਟਰੀਆਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹ ਬੈਟਰੀਆਂ ਸਮਰਾਟ ਫ਼ੋਨ, ਟੇਬਲੇਟ ਤੇ ਬਾਕੀ ਪੋਰਟੇਬਲ ਡਿਵਾਈਸ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਸ ਨਵੀਂ ਖੋਜ ਨਾਲ ਬੈਟਰੀਆਂ ਦੀ ਸਮਰੱਥਾ ਵਿੱਚ 10 ਤੋਂ 30 ਫ਼ੀਸਦੀ ਤੱਕ ਦਾ ਇਜ਼ਾਫਾ ਹੋ ਸਕਦਾ ਹੈ।
ਕੋਲੰਬੀਆ ਇੰਜਨੀਅਰਿੰਗ ਦੇ ਮਟੀਰੀਅਲਸ ਸਾਇੰਸ ਐਂਡ ਇੰਜਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਯੂਯਾਨ ਯਾਂਗ ਨੇ ਇਸ ਬੈਟਰੀ ਨੂੰ ਵਿਕਸਤ ਕੀਤਾ ਹੈ ਜੋ ਉਤਪਾਦਨ ਵਿੱਚ ਸਸਤੀ ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਹੈ। ਖੋਜ ਵਿੱਚ ਪਾਇਆ ਗਿਆ ਕਿ ਲਿਥੀਅਮ ਬੈਟਰੀਆਂ ਨੂੰ ਪਹਿਲੀ ਵਾਰ ਚਾਰਜ ਕਰਨ ਉੱਤੇ ਇਹ ਪਹਿਲੀ ਸਟੇਜ ਵਿੱਚ 5 ਤੋਂ 20 ਫ਼ੀਸਦੀ ਪਾਵਰ ਖੋ ਦਿੰਦੀਆਂ ਹਨ।
ਯੂਆਨ ਦਾ ਕਹਿਣਾ ਹੈ ਕਿ ਸਾਡੇ ਡਿਜ਼ਾਈਨ ਰਾਹੀਂ ਅਸੀਂ ਖੋਹੀ ਪਾਵਰ ਨੂੰ ਫਿਰ ਤੋਂ ਵਾਪਸ ਲਿਆਉਣ ਵਿੱਚ ਕਾਮਯਾਬ ਹੋਏ ਹਾਂ। ਯੂਆਨ ਦਾ ਮੰਨਣਾ ਹੈ ਕਿ ਇਸ ਤਰੀਕੇ ਰਾਹੀਂ ਅਸੀਂ ਪੋਰਟੇਬਲ ਇਲੈਕਟ੍ਰੋਨਿਕਸ ਤੇ ਇਲੈਕਟ੍ਰਿਕ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਬੈਟਰੀਆਂ ਦੇ ਚੱਲਣ ਦਾ ਸਮਾਂ ਵਧਾਉਣ ਦੀ ਸਮਰੱਥਾ ਵਿੱਚ ਹਾਂ। ਯੁਆਂਗ ਆਪਣੀ ਟੀਮ ਦੇ ਨਾਲ ਬੈਟਰੀਆਂ ਉੱਪਰ ਲੱਗਣ ਵਾਲੀ ਪੋਲੀਮਰ ਕੋਟਿੰਗ ਦੀ ਮੋਟਾਈ ਨੂੰ ਘੱਟ ਕਰਨ ਉੱਤੇ ਕੰਮ ਕਰ ਰਹੇ ਹਨ ਤਾਂ ਕਿ ਇਹ ਜ਼ਿਆਦਾ ਥਾਂ ਨਾ ਘੇਰ ਸਕੇ।
ਯੇਲ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਹੇਲਿਯਾਂਗ ਵਾਂਗ ਦਾ ਕਹਿਣਾ ਹੈ ਕਿ ਤਿੰਨ ਪਰਤਾ ਦਾ ਇਲੈਕਟ੍ਰੋਡ ਢਾਂਚਾ ਇੱਕ ਸਮਰਾਟ ਡਿਜ਼ਾਈਨ ਹੁੰਦਾ ਹੈ ਜੋ ਐਬਿਆਂਟ ਕੰਡੀਸ਼ਨ ਵਿੱਚ ਲਿਥੀਅਮ ਇਲੈਕਟ੍ਰੋਡ ਨੂੰ ਬਹੇਤਰ ਬਣਾਉਂਦਾ ਹੈ।