ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ ਵੈਲਕਮ ਆਫਰ ਤਹਿਤ ਮੁਫਤ 4G ਡੇਟਾ ਤੇ ਵਾਈਸ ਕਾਲ ਦੇ ਰਿਹਾ ਹੈ। ਇਸ ਵੇਲੇ ਕੰਪਨੀ ਦਾ ਵੈਲਕਮ ਆਫਰ 31 ਦਸੰਬਰ 2016 ਤੱਕ ਵੈਲਿਡ ਹੈ। ਹੁਣ ਗਾਹਕਾਂ ਲਈ ਨਵੀਂ ਖੁਸ਼ਖਬਰੀ ਆ ਸਕਦੀ ਹੈ। ਹਾਲ ਹੀ ਵਿੱਚ ਆਈ ਰਿਪੋਰਟ ਮੁਤਾਬਕ ਕੰਪਨੀ ਆਪਣੇ ਵੈਲਕਮ ਆਫਰ ਦਾ ਸਮਾਂ ਵਧਾ ਸਕਦੀ ਹੈ।
ਬਿਜਨੈੱਸ ਅਖਬਾਰ ਮਿੰਟ ਦੀ ਰਿਪੋਰਟ ਮੁਤਾਬਕ ਜੀਓ ਦੇ ਸਟੈਡਜੀ ਪਲਾਨਿੰਗ ਹੈੱਡ ਚਾਹੁੰਦੇ ਹਨ ਕਿ ਜੀਓ ਦੇ ਗਾਹਕਾਂ ਉਦੋਂ ਤੱਕ ਪੈਸੇ ਲੈਣਾ ਠੀਕ ਨਹੀਂ ਹੋਏਗਾ ਜਦੋਂ ਤੱਕ ਉਨ੍ਹਾਂ ਨੂੰ ਤਸੱਲੀਬਖ਼ਸ਼ ਸੇਵਾ ਨਾ ਮੁਹੱਈਆ ਕਰਵਾ ਦਿੱਤੀ ਜਾਵੇ। ਇਸ ਤੋਂ ਇਲਾਵਾ ਕੰਪਨੀ ਦੇ ਐਨਾਲਿਸਟਜ਼ ਵੀ ਜੀਓ ਵੈਲਕਮ ਆਫਰ ਨੂੰ ਮਾਰਚ 2017 ਤੱਕ ਵਧਾਉਣ ਦਾ ਸੁਝਾਅ ਦੇ ਰਹੇ ਹਨ। ਇਹ ਆਮ ਵੈਲਕਮ ਆਫਰ ਦੀ ਅਵਧੀ ਤੋਂ ਤਿੰਨ ਮਹੀਨੇ ਜ਼ਿਆਦਾ ਹੈ।
ਕਾਬਲੇਗੌਰ ਹੈ ਕਿ ਜੀਓ ਨੇ ਏਅਰਟੈਲ, ਵੋਟਾਫੋਨ, ਆਇਡੀਆ ਵਰਗੇ ਟੈਲੀਕਾਮ ਆਪ੍ਰੇਟਰਾਂ 'ਤੇ ਲੋੜੀਂਦੇ ਇੰਟਰਕਨੈਕਟ ਪੁਆਇੰਟ ਨਾ ਮੁਹੱਈਆ ਕਰਾਉਣ ਦਾ ਇਲਜ਼ਾਮ ਲਾਇਆ ਸੀ। ਇਸ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਟੈਲੀਕਾਮ ਰੈਗੂਲੇਟਰੀ ਟਰਾਈ ਨੇ ਇਨ੍ਹਾਂ ਕੰਪਨੀਆਂ ਨੂੰ ਜ਼ੁਰਮਾਨਾ ਲਾਉਣ ਲਈ ਮੰਤਰਾਲੇ ਨੂੰ ਸੁਝਾਅ ਦਿੱਤਾ ਸੀ।