ਨਵੀਂ ਦਿੱਲੀ: ਤਕਨੀਕੀ ਕੰਪਨੀ Apple ਨੇ iPhone 12 ਨੂੰ ਪ੍ਰਮੋਟ ਕਰਨ ਲਈ ਨਵਾਂ ਇਸ਼ਤਿਹਾਰ ਰਿਲੀਜ਼ ਕੀਤਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਇਸ਼ਤਿਹਾਰ ਵਿੱਚ ਭਾਰਤੀ ਤਬਲੇ ਦੀ ਬੀਟਸ ਦੀ ਵਰਤੋਂ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਇਸ਼ਤਿਹਾਰ ਨੂੰ ਖਾਸ ਤੌਰ 'ਤੇ ਭਾਰਤੀ ਯੂਜ਼ਰਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਹੁਣ ਤੱਕ ਲੱਖਾਂ ਲੋਕਾਂ ਨੇ ਇਸ ਇਸ਼ਤਿਹਾਰ ਨੂੰ ਵੇਖਿਆ ਹੈ।


ਤਬਲਾ ਬੀਟਸ ਦੀ ਕੀਤੀ ਗਈ ਵਰਤੋਂ



ਐਪਲ ਨੇ ਇੱਕ 38 ਸੈਕਿੰਡ ਦਾ ਵਿਜ਼ੂਅਲ ਐਡ ਰਿਲੀਜ਼ ਕੀਤਾ ਹੈ, ਜਿਸਦਾ ਟਾਈਟਲ ਹੈ "ਫੰਬਲ"। ਇਸ ਵਿੱਚ ਇੱਕ ਔਰਤ ਆਪਣੇ ਆਈਫੋਨ 'ਤੇ ਗੱਲ ਕਰਦੇ ਜਾਂਦੀ ਹੈ ਜਦੋਂਕਿ ਆਈਫੋਨ ਉਸ ਦੇ ਹੱਥੋਂ ਖਿਸਕ ਜਾਂਦਾ ਹੈ। ਫੋਨ ਨੂੰ ਸੜਕ 'ਤੇ ਡਿੱਗਣ ਤੋਂ ਬਚਾਉਣ ਦੀ ਔਰਤ ਕੋਸ਼ਿਸ਼ ਕਰਦੀ ਜਿਸ ਨੂੰ ਬੈਕਗ੍ਰਾਉਂਡ ਮਿਊਜ਼ਿਕ ਵਜੋਂ ਬ੍ਰਿਟਿਸ਼-ਫਾਰਤੀ ਮਿਊਜ਼ਿਸ਼ੀਅਨ ਨਿਤਿਨ ਸਾਹਨੀ ਦੇ ਸੌਂਗ 'ਦ ਕਾਨਫਰੰਸ' ਦੇ ਤਬਲਾ ਬੀਟਸ ਦੀ ਨਾਲ ਕੈਪਟਰ ਕੀਤਾ ਗਿਆ ਹੈ।


ਦੱਸ ਦਈਏ ਕਿ ਯੂ-ਟਿਊਬ 'ਤੇ ਦਿੱਤੇ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ, "ਆਈਫੋਨ 12 ਦਾ ਗਲਾਸ Ceramic Shield ਦੇ ਨਾਲ ਸਭ ਤੋਂ ਮਜ਼ਬੂਤ ਹੈ। ਰਿਲੈਕਸ ਕਰੋ ਇਹ ਆਈਫੋਨ ਹੈ।" ਵੀਡੀਓ ਨੂੰ ਯੂਟਿਊਬ 'ਤੇ ਹੁਣ ਤੱਕ 4.3 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਇਸ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਸ਼ੇਅਰ ਕੀਤਾ ਜਾ ਰਿਹਾ ਹੈ। ਨਿਤਿਨ ਨੇ ਵੀ ਇਸ ਐਡ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Farmers and Modi: ਕਿਸਾਨਾਂ ਨੇ ਕੀਤਾ 'ਭਾਰਤ ਬੰਦ' ਤਾਂ PM ਮੋਦੀ ਦੀ ਵਿਦੇਸ਼ ਉਡਾਰੀ, ਹੁਣ ਦੋ ਦਿਨ ਉੱਥੇ ਹੀ ਰਹਿਣਗੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904