ਨਵੀਂ ਦਿੱਲੀ: ਆਮ ਧਾਰਨਾ ਹੈ ਕਿ 5G ਤਕਨੀਕ ਦਾ ਮਨੁੱਖੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਪਿਛਲੇ ਵਰ੍ਹੇ ਪੱਛਮੀ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ 5G ਰੇਡੀਓ ਤਰੰਗਾਂ ਨਾਲ ਜੋੜਿਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤ ਅਫ਼ਵਾਹਾਂ ਦੇ ਚੱਲਦਿਆਂ ਕੁਝ 5G ਟਾਵਰਾਂ ਨੂੰ ਅੱਗ ਲਾ ਦਿੱਤੀ ਗਈ ਸੀ ਪਰ ਦੋ ਨਵੇਂ ਵਿਗਿਆਨੀ ਸਮੀਖਿਆ ਤੋਂ 5G ਤਕਨੀਕ ਵਿੱਚ ਵਰਤੀਆਂ ਜਾਣ ਵਾਲੀਆਂ ਰੇਡੀਓ ਤਰੰਗਾਂ ਦੇ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰ ਦਾ ਕੋਈ ਸਬੂਤ ਨਹੀਂ ਮਿਲਿਆ।

Continues below advertisement

 

‘ਆਸਟ੍ਰੇਲੀਅਨ ਰੇਡੀਏਸ਼ਨ ਪ੍ਰੋਟੈਕਸ਼ਨ ਐਂਡ ਨਿਊਕਲੀਅਰ ਸੇਫ਼ਟੀ ਏਜੰਸੀ’ ਨੇ ਸਵਾਈਨਬਰਨ ਯੂਨੀਵਰਸਿਟੀ ਆਫ਼ ਟੈਕਨੋਲੋਜੀ ਨਾਲ ਮਿਲ ਕੇ ਸਮੀਖਿਆ ਕੀਤੀ ਹੈ। ਛੇ ਗੀਗਾਹਰਟਜ਼ ਤੋਂ ਉੱਪਰਲੀਆਂ ਘੱਟ ਪੱਧਰ ਦੀਆਂ ਰੇਡੀਓ ਤਰੰਗਾਂ ਉੱਤੇ ਕੀਤੇ ਗਏ 138 ਖੋਜਾਂ ਦੇ ਪ੍ਰੀਖਣ ਨੂੰ ਦੁਨੀਆ ਦੀ ਪਹਿਲੀ ਵਿਗਿਆਨਕ ਸਮੀਖਿਆ ਮੰਨਿਆ ਜਾ ਰਿਹਾ ਹੈ।

Continues below advertisement

 

ਸਮੀਖਿਆ ’ਚ 107 ਪ੍ਰਯੋਗਿਕ ਰਿਸਰਚ ਦਾ ਵੀ ਮੁੱਲਾਂਕਣ ਕੀਤਾ ਗਿਆ ਹੈ; ਜਿਸ ਵਿੱਚ 5G ਰੇਡੀਓ ਤਰੰਗਾਂ ਉੱਤੇ ਕਈ ਜੈਵਿਕ ਪ੍ਰਭਾਵਾਂ ਨੂੰ ਜਾਂਚਿਆ ਗਿਆ। ARPANSA ਦੇ ਸਹਾਇਕ ਡਾਇਰੈਕਟਰ ਡਾ. ਕ੍ਰਿਪੀਡਿਸ ਨੇ ਦੱਸਿਆ ਕਿ ਵਿਸ਼ਲੇਸ਼ਣ ਦੇ ਨਤੀਜੇ ਵਿੱਚ ਅਜਿਹੇ ਕੋਈ ਠੋਸ ਸਬੂਤ ਨਹੀਂ ਮਿਲੇ, ਜਿਨ੍ਹਾਂ ਤੋਂ ਪਤਾ ਲੱਗੇ ਕਿ ਘੱਟ ਪੱਧਰ ਦੀਆਂ ਜੋ ਰੇਡੀਓ ਤਰੰਗਾਂ 5G ਨੈੱਟਵਰਕ ਵਿੱਚ ਵਰਤੀਆਂ ਜਾਂਦੀਆਂ ਹਨ, ਉਹ ਇਨਸਾਨੀ ਸਿਹਤ ਲਈ ਨੁਕਸਾਨਦੇਹ ਹਨ।

 

ਉਨ੍ਹਾਂ ਕਿਹਾ ਕਿ ਜਿਹੜੀ ਖੋਜ ਵਿੱਚ ਜੈਵਿਕ ਪ੍ਰਭਾਵਾਂ ਨੂੰ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸਮੀਖਿਆ ਲਈ ਘੱਟ ਮਿਆਰੀ ਤਰੀਕਿਆਂ ਦੀ ਵਰਤੋਂ ਕੀਤੀ ਗਈ। ਖੋਜਕਾਰਾਂ ਦਾ ਸੁਝਾਅ ਹੈ ਕਿ 5G ਉੱਤੇ ਨਿਗਰਾਨੀ ਲਈ ਭਵਿੱਖ ’ਚ ਕੰਮ ਹੋਣਾ ਚਾਹੀਦਾ ਹੈ ਤੇ ਇਸ ਲਈ ਪ੍ਰਯੋਗਿਕ ਰਿਸਰਚ ਨੂੰ ਵਰਤਿਆ ਜਾਵੇ। ਸਮੀਖਿਆ ਦੇ ਨਤੀਜੇ ਭਰੋਸਾ ਪੈਦਾ ਕਰਦੇ ਹਨ ਕਿ ਨਵੀਂ ਤਕਨੀਕ ਨਾਲ ਇਨਸਾਨੀ ਸਿਹਤ ਉੱਤੇ ਨਾਂਹ ਪੱਖੀ ਅਸਰ ਨਹੀਂ ਪੈਂਦਾ।