ਚੰਡੀਗੜ੍ਹ: BSNL ਆਪਣੇ ਗ੍ਰਾਹਕਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਜਾ ਰਹੀ ਹੈ। BSNL ਦਿਵਾਲੀ ਦੇ ਮੌਕੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਚੁਨਿੰਦਾ ਵਿਸ਼ੇਸ਼ ਟੈਰਿਫ ਵਾਉਚਰਾਂ (STV) 'ਤੇ 10 ਫ਼ੀਸਦੀ ਵਾਧੂ ਟਾਕਟਾਇਮ ਦੇਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਵੱਧ ਟਾਕ ਵੈਲਿਯੂ ਦੇ ਨਾਲ ਫ੍ਰੀ ਡਾਟਾ ਦੇ ਵੀ ਕਈ ਕੋਂਬੋ ਰੀਚਾਰਜ਼ ਆਪਸ਼ਨ ਪੇਸ਼ ਕੀਤੇ ਹਨ। ਇਹ ਆਫਰ 15 ਅਕਤੂਬਰ ਤੋਂ 31 ਅਕਤੂਬਰ ਤੱਕ ਪੂਰੇ ਦੇਸ਼ 'ਚ ਉਪਲੱਬਧ ਹੋਵੇਗਾ।
BSNL ਦੀ ਇਸ ਆਫਰ 'ਚ 159 ਰੁਪਏ, 201 ਰੁਪਏ, 359 ਰੁਪਏ ਅਤੇ 449 ਰੁਪਏ ਦੇ STV ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋਮੋਸ਼ਨਲ ਕੋਂਬੋ ਵਾਊਚਰ 13 ਰੁਪਏ, 14 ਰੁਪਏ, 15 ਰੁਪਏ, 17 ਰੁਪਏ ਅਤੇ 177 ਰੁਪਏ ਮੁੱਲ 'ਚ ਉਪਲੱਬਧ ਹੋਣਗੇ। BSNL ਬੋਰਡ ਦੇ ਨਿਦੇਸ਼ਕ ਆਰ. ਦੇ. ਮਿੱਤਲ ਨੇ ਦੱਸਿਆ, BSNL ਆਪਣੇ ਗ੍ਰਾਹਕਾਂ ਦੇ ਸਮਰਥਨ ਅਤੇ ਫੀਡ ਬੈਕ ਲਈ ਸਮੇ -ਸਮੇ 'ਤੇ ਅਜਿਹੀ ਯੋਜਨਾਵਾਂ ਅਤੇ ਆਫਰ ਲਿਆਉਂਦਾ ਰਿਹਾ ਹੈ।