ਨਵੀਂ ਦਿੱਲੀ : ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐਸ.ਐਨ.ਐਲ. ਨੇ ਦਸਹਿਰਾ ਤੇ ਮੁਹੱਰਮ ਦੇ ਮੌਕੇ 'ਤੇ ਪ੍ਰੀਪੇਡ ਗਾਹਕਾਂ ਦੇ ਲਈ ਇੱਕ ਖ਼ਾਸ ਪਲਾਨ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਤਹਿਤ ਪ੍ਰੀਪੇਡ ਗਾਹਕਾਂ ਦੇ ਲਈ ਖ਼ਾਸ ਟੈਰਿਫ਼ ਵਾਊਚਰ ਪੇਸ਼ ਕੀਤਾ ਗਿਆ ਹੈ। ਜਿਸ 'ਤੇ ਉਨ੍ਹਾਂ ਨੂੰ ਦੁੱਗਣਾ ਡਾਟਾ ਮਿਲੇਗਾ।
ਬੀ.ਐਸ.ਐਨ.ਐਲ. ਨੇ ਇੱਕ ਬਿਆਨ ਵਿੱਚ ਕਿਹਾ, 'ਤਿਉਹਾਰਾਂ ਦੌਰਾਨ ਦੇਸ਼ ਭਰ ਵਿੱਚ ਚਾਰ ਨਵੇਂ ਚਾਰ ਨਵੇਂ ਡਾਟਾ ਪਲਾਨ ਪੇਸ਼ ਕੀਤੇ ਗਏ ਹਨ। ਇਸ ਦੀ ਵੈਲਿਡਿਟੀ 365 ਦਿਨ ਹੈ। ਜਿਸ ਵਿੱਚ 10 ਅਕਤੂਬਰ ਤੋਂ 31 ਅਕਤੂਬਰ 2016 ਤੱਕ ਦੁਹਰਾ ਡਾਟਾ ਮਿਲੇਗਾ।' ਇਸ ਪੇਸ਼ਕਸ਼ ਤਹਿਤ 1498 ਰੁਪਏ ਵਿੱਚ 9 ਜੀ.ਬੀ. ਦੀ ਥਾਂ 'ਤੇ 18 ਜੀ.ਬੀ. ਡਾਟਾ ਮਿਲੇਗਾ। 2799 ਰੁਪਏ ਵਿੱਚ 18 ਜੀ.ਬੀ. ਦੀ ਥਾਂ 36 ਜੀ.ਬੀ ਤੇ 3,998 ਰੁਪਏ ਵਿੱਚ 30 ਜੀ.ਬੀ. ਦੇ ਬਦਲੇ 60 ਜੀ.ਬੀ. ਤੇ 4498 ਰੁਪਏ ਵਿੱਚ 40 ਜੀ.ਬੀ. ਦੀ ਬਜਾਏ 80 ਜੀ.ਬੀ. ਡਾਟਾ ਮਿਲੇਗਾ।
ਬੀ.ਐਸ.ਐਨ.ਐਲ. ਦੇ ਨਿਰਦੇਸ਼ਕ ਆਰ.ਕੇ. ਮਿੱਤਲ ਨੇ ਕਿਹਾ, 'ਕੰਪਨੀ ਆਪਣੇ ਗਾਹਕਾਂ ਨੂੰ ਭਰੋਸੇਮੰਦ ਤੇ ਸਸਤੀ ਸੇਵਾਵਾਂ ਦੇਣ ਦੇ ਲਈ ਪ੍ਰਤੀਬੱਧ ਹੈ।'