ਨਵੀਂ ਦਿੱਲੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੀਨੀ ਕੰਪਨੀ ਸ਼ਿਓਮੀ ਆਪਣੇ ਭਾਰਤੀ ਗਾਹਕਾਂ ਦੇ ਲਈ ਦੀਵਾਲੀ ਦਾ ਗਿਫ਼ਟ ਲੈ ਕੇ ਆ ਰਹੀ ਹੈ। ਇਸ ਵਾਰ ਵੀ ਕੰਪਨੀ 1 ਰੁਪਏ ਦੀ ਫਲੈਸ਼ ਸੇਲ ਦਾ ਲਿਆਏਗੀ। ਇਹ ਸੇਲ ਅਕਤੂਬਰ ਤੋਂ 19 ਅਕਤੂਬਰ ਤੱਕ ਚੱਲੇਗੀ। 1 ਰੁਪਏ ਦੀ ਫਲੈਸ਼ ਸੇਲ ਵਿੱਚ ਕੰਪਨੀ ਨੇ ਰੈਡਮੀ 3S ਪ੍ਰਾਈਮ, ਰੇਡਮੀ 3 ਤੇ Mi 4 ਨੂੰ 1 ਰੁਪਏ ਦੀ ਸੇਲ ਵਿੱਚ ਉਤਾਰੇਗੀ। ਇਸ ਦੇ ਨਾਲ ਹੀ Mi ਬਲ਼ੂ ਟੁੱਥ ਸਪੀਕਰ, ਫਿਟਨੈੱਸ ਬੈਂਡ ਤੇ 2000mAh ਦਾ ਪਾਵਰ ਬੈਂਕ ਵੀ 1 ਰੁਪਏ ਦੀ ਫਲੈਸ਼ ਸੇਲ ਵਿੱਚ ਉਪਲਬਧ ਹੋਵੇਗਾ।


ਇਸ ਫਲੈਸ਼ ਸੇਲ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਦੇ ਵਿਚਾਲੇ ਰੱਖਿਆ ਜਾਏਗਾ। ਪਹਿਲੇ ਦਿਨ 17 ਅਕਤੂਬਰ ਨੂੰ ਰੇਡਮੀ 3S ਪ੍ਰਾਈਮ, 18 ਅਕਤੂਬਰ ਨੂੰ ਰੈਂਡਮ 3 ਤੇ 19 ਨੂੰ Mi4 1 ਰੁਪਏ ਵਿੱਚ ਮਿਲਣਗੇ।

1 ਰੁਪਏ ਦੀ ਫਲੈਸ਼ ਸੇਲ ਦਾ ਐਲਾਨ Mi ਕਮਯੂਨਿਟੀ 'ਤੇ ਹੋਵੇਗਾ। ਜੋ ਵੀ ਯੂਜ਼ਰ 1 ਰੁਪਏ ਦੀ ਸੇਲ ਦਾ ਵਾਲਾ ਪ੍ਰੋਡਕਟ ਆਪਣੇ ਕਾਰਟ ਵਿੱਚ ਐਡ ਕਰ ਚੁੱਕਿਆ ਹੋਵੇਗਾ, ਉਸ ਨੂੰ 2 ਘੰਟੇ ਦੇ ਅੰਦਰ ਹੀ ਪੇਮੈਂਟ ਕਰਨੀ ਹੋਵੇਗੀ।

ਕੰਪਨੀ ਤੁਹਾਨੂੰ ਇਅਰਫੋਨ 10000mAh ਵਾਲੇ ਪਾਵਰ ਬੈਂਕ ਤੇ mi ਪ੍ਰੋਡਕਟ 'ਤੇ ਵੀ ਆਫ਼ਰ ਦੇ ਰਹੀ ਹੈ।