ਨਵੀਂ ਦਿੱਲੀ : ਦੀਵਾਲੀ ਤੇ ਦਸਹਿਰਾ ਜਿਹੇ ਵੱਡੇ ਤਿਉਹਾਰਾਂ ਨੂੰ ਵੇਖਦੇ ਹੋਏ ਕਈ ਸਮਾਰਟ ਫ਼ੋਨ 'ਤੇ ਵੱਡੀ ਛੂਟ ਮਿਲ ਰਹੀ ਹੈ। ਤਾਂ ਕਈ 'ਤੇ ਕਾਮਰਸ ਸਾਈਟ ਸੇਲ ਆਫ਼ਰ ਕਰ ਰਹੀ ਹੈ। ਚੀਨੀ ਕੰਪਨੀ ਛਾਓਮੀ ਨੇ ਇਸ ਤਿਉਹਾਰਾਂ ਦੇ ਮੌਸਮ ਵਿੱਚ ਆਪਣਾ ਨਵਾਂ ਸਮਾਰਟ ਫ਼ੋਨ Mi ਮੈਕਸ ਪ੍ਰਾਈਮ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟ ਫ਼ੋਨ ਦੀ ਕੀਮਤ 19,999 ਰੁਪਏ ਰੱਖੀ ਹੈ। ਜੋ 17 ਅਕਤੂਬਰ ਤੋਂ ਵਿੱਕਰੀ ਲਈ ਉਪਲਬਧ ਹੋਵੇਗਾ।
ਜੂਨ ਵਿੱਚ ਲਾਂਚ ਹੋਏ ਸਮਾਰਟ ਫੋਨ Mi ਮੈਕਸ ਦਾ ਇਹ ਅਪਗ੍ਰੇਡਿਡ ਵੈਰਿਏਂਟ ਹੈ। Mi ਮੈਕਸ ਤੋਂ ਵੱਖ Mi ਮੈਕਸ ਪ੍ਰਾਈਮ ਸਨੈਪਡਰੈਗਨ 652 ਚਿਪਸੇਟ ਤੇ 4 ਜੀ.ਬੀ. ਰੈਮ ਦਾ ਨਾਲ ਮਿਲੇਗਾ। ਇੰਟਰਨਲ ਸਪੇਸ ਦੀ ਗੱਲ ਕਰੀਏ ਤਾਂ ਫ਼ੋਨ ਵਿੱਚ 128 ਜੀ.ਬੀ. ਦੀ ਮੈਮਰੀ ਦਿੱਤੀ ਗਈ ਹੈ। ਇਹ ਸਮਾਰਟ ਫ਼ੋਨ ਵੀ ਸ਼ਓਮੀ ਦੀ ਦੀਵਾਲੀ ਸੇਲ ਵਿੱਚ ਵਿੱਕਰੀ ਦੇ ਲਈ ਉਪਲਬਧ ਹੋਵੇਗਾ। ਇਸ ਸੇਲ ਵਿੱਚ ਸ਼ਾਓਮੀ ਦੇ ਹੋਰ ਕਈ ਡਿਵਾਈਸ ਉਪਲਬਧ ਹੋਣਗੇ।
Mi ਮੈਕਸ ਪ੍ਰਾਈਮ ਦੇ ਬਾਕੀ ਫ਼ੀਚਰਸ ਦੀ ਗੱਲ ਕਰੀਏ ਤਾਂ ਸਮਾਰਟ ਫ਼ੋਨ ਵਿੱਚ 6.44 ਇੰਚ ਦਾ ਡਿਸਪਲੇ ਹੈ। ਮੈਟਲ ਬਾਡੀ ਵਾਲਾ ਸ਼ਾਓਮੀ ਦਾ ਇਹ ਹੈਂਡਸੈੱਟ ਮੈਟਲ ਬਾਡੀ ਨਾਲ ਲੈਸ ਹੈ। Mi ਮੈਕਸ ਦਾ ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ। ਜਦਕਿ ਫਰੰਟ ਕੈਮਰਾ 5 ਮੈਗਾ ਪਿਕਸਲ ਦਾ ਹੈ। ਇਸ ਫ਼ੋਨ ਵਿੱਚ 4850mAh ਦੀ ਜ਼ਬਰਦਸਤ ਰੈਮ ਹੋਵੇਗੀ। ਇਹ ਫ਼ੋਨ 4G ਸਪੋਰਟ ਕਰੇਗਾ। ਇਹ ਸਿਲਵਰ, ਗੋਲਡ ਤੇ ਡਾਰਕ ਗ੍ਰੇਅ ਕੱਲਰ ਵੈਰਿਏਂਟ ਵਿੱਚ ਉਪਲਬਧ ਹੋਵੇਗਾ।