ਨਵੀਂ ਦਿੱਲੀ : 4G ਸਮਾਰਟ ਫ਼ੋਨ ਦੇ ਵਧਦੇ ਪ੍ਰੋਡਕਸ਼ਨ ਦੇ ਵਿੱਚ ਇੰਟੈਕਸ ਨੇ ਐਂਟਰੀ ਲੈਵਲ 3G ਲਾਂਚ ਕੀਤਾ ਹੈ। ਇੰਟੈਕਸ ਨੇ ਐਕਵਾ ਈਕੋ 3G ਸਮਾਰਟ ਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 2400 ਰੁਪਏ ਹੈ। ਇਹ ਡਯੂਲ ਸਿਮ ਸਮਾਰਟ ਫ਼ੋਨ ਐਂਡਰਾਇਜ 4.4 ਕਿਟਕੈਟ ਆਪਰੇਟਿੰਗ ਸਿਸਟਮ 'ਤੇ ਚੱਲੇਗਾ। ਇਸ ਵਿੱਚ 4 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਜਿਸ ਦੀ ਰੈਜਾਲਯੂਸ਼ਨ 480×800 ਪਿਕਸਲ ਹੈ।
ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਇਸ ਵਿੱਚ 1.4GHz ਡਯੂਲ ਕੋਰ ਪ੍ਰੋਸੈੱਸਰ ਹੋਵੇਗਾ। ਨਾਲ ਹੀ 256MB ਦੀ ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ 512MB ਰੈਮ ਦਿੱਤੀ ਗਈ ਹੈ। ਜਿਸ ਨੂੰ 32 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫ਼ੋਨ ਵਿੱਚ ਰਿਅਰ ਅਤੇ ਫਰੰਟ ਦੋਹੇ ਕੈਮਰਾ 0.3 ਮੈਗਾਪਿਕਸਲ ਦੇ ਨਾਲ ਦਿੱਤੇ ਗਏ ਹਨ। ਰਿਅਰ ਕੈਮਰਾ ਦੇ ਨਾਲ ਫਲੈਸ਼ ਦਿੱਤਾ ਗਿਆ ਹੈ। ਇਸ ਫ਼ੋਨ ਨੂੰ ਪਾਵਰ ਦੇਣ ਦੇ ਲਈ 1400mAh ਦੀ ਬੈਟਰੀ ਦਿੱਤੀ ਗਈ ਹੈ।
ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 3G, ਬਲ਼ੂ ਟੁੱਥ, ਐਫ.ਐਮ. ਰੇਡੀਉ, ਯੂ.ਐਸ.ਬੀ.,3.5mm ਆਡੀਓ ਜੈੱਕ ਦਿੱਤਾ ਗਿਆ ਹੈ। ਬਾਜ਼ਾਰ ਵਿੱਚ ਇਹ ਸਮਾਰਟ ਫ਼ੋਨ ਬਲ਼ੂ, ਬਲੈਕ ਤੇ ਵਾਈਟ ਕਲਰ ਵੈਰਿਏਂਠ ਵਿੱਚ ਉਪਲਬਧ ਹੋਵੇਗਾ।