ਨਵੀਂ ਦਿੱਲੀ : ਚੀਨ ਦੀ ਕੰਪਨੀ Xiaomi ਦੀਵਾਲੀ ਦੇ ਮੌਕੇ ਉੱਤੇ ਖ਼ਾਸ ਸੇਲ ਲੈ ਕੇ ਆ ਰਹੀ ਹੈ। ਕੰਪਨੀ ਵੱਲੋਂ ਆਪਣੇ ਵੱਖ ਵੱਖ ਪ੍ਰੋਡਕੈਟਾਂ ਉੱਤੇ 17 ਅਕਤੂਬਰ ਤੋਂ 19 ਅਕਤੂਬਰ ਤੱਕ ਖ਼ਾਸ ਸੇਲ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਡੇ ਪੱਧਰ ਉੱਤੇ ਗ੍ਰਾਹਕਾਂ ਨੂੰ ਛੋਟ ਮਿਲੇਗੀ। ਕੰਪਨੀ ਵੱਲੋਂ ਕੁੱਝ ਮੋਬਾਈਲ ਫ਼ੋਨ ਤਾਂ ਸਿਰਫ਼ ਇੱਕ ਰੁਪਏ ਵਿੱਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤ ਵਿੱਚ ਨਵਾਂ ਸੀ ਪਾਵਰ ਬੈਕ ਵੀ ਲਾਂਚ ਕਰਨ ਜਾ ਰਹੀ ਹੈ।
ਸੇਲ ਦੌਰਾਨ ਗੋ ਸਮੈਸ਼ ਗੇਮ ਦੇ ਜਰੀਏ ਕੂਪਨ ਜਿੱਤਣ ਦਾ ਵੀ ਮੌਕਾ ਮਿਲੇਗਾ। Xiaomi 17 ਅਕਤੂਬਰ ਤੋਂ 19 ਅਕਤੂਬਰ ਦੇ ਵਿਚਕਾਰ ਹਰ ਦਿਨ ਦੁਪਹਿਰ 2 ਵਜੇ ਫਲੈਸ਼ ਸੇਲ ਆਯੋਜਨ ਕਰੇਗੀ। ਫਲੈਸ਼ ਸੇਲ ਵਿੱਚ ਰੈਡਮੀ 3 ਐਸ ਪ੍ਰਾਈਮ , ਮੀ ਬਲੂ ਟੁੱਥ ਸਪੀਕਰ, ਰੈਡਮੀ ਨੋਟ 3, ਪਾਵਰ ਬੈਂਕ 20000 ਦੀ ਸਮਰੱਥਾ ਅਤੇ ਹੋਰ ਸਮਾਨ ਸਿਰਫ਼ ਇੱਕ ਰੁਪਏ ਵਿੱਚ ਗ੍ਰਾਹਕਾਂ ਨੂੰ ਖਰੀਦਣ ਦਾ ਮੌਕਾ ਮਿਲੇਗਾ।
ਇਸ ਤੋਂ ਇਲਾਵਾ ਕੰਪਨੀ 16 ਅਕਤੂਬਰ ਹਰ ਦਿਨ ਸਵੇਰੇ 10 ਵਜੇ ਤੋਂ ਰਾਤੀ 10 ਵਜੇ ਤੱਕ ਫ਼ੋਨ ਅਤੇ ਐਕਸਰਰੀ ਦੇ ਲਈ 500 ਰੁਪਏ, 200 ਰੁਪਏ ਅਤੇ 100 ਰੁਪਏ ਦੇ ਡਿਸਕਾਊਟ ਕੂਪਨ ਜਿੱਤਣ ਦਾ ਮੌਕਾ ਵੀ ਦੇਵੇਗੀ। ਕੰਪਨੀ ਅਗਲੇ ਹਫ਼ਤੇ ਤੋਂ 652 ਸਨੈਪਡਰੈਗਨ ਪ੍ਰੋਸੈੱਸਰ, 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵਾਲਾ Xiaomi ਮੀ ਮੈਕਸ ਪ੍ਰਾਈਮ ਦੀ ਵਿੱਕਰੀ ਸ਼ੁਰੂ ਕਰੇਗੀ। Xiaomi ਭਾਰਤ ਵਿੱਚ 10 ਹਜ਼ਾਰ ਦੀ ਸਮਰੱਥਾ ਵਾਲਾ ਮੀ ਪਾਵਰ ਬੈਕ ਵੀ ਲਾਂਚ ਕਰਨ ਜਾ ਰਹੀ ਹੈ ਜਿਸ ਦੀ ਕੀਮਤ 1,999 ਰੁਪਏ ਹੈ। ਇਸ ਦੀ ਵਿੱਕਰੀ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ।