ਸਿਓਲ : ਸੈਮਸੰਗ ਨੇ ਗਲੈਕਸੀ ਨੋਟ 7 ਫ਼ੋਨ ਦੀ ਬੈਟਰੀ ਵਿੱਚ ਵਾਰ ਵਾਰ ਹੋ ਰਹੇ ਧਮਾਕੇ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਦਾ ਉਤਪਾਦਨ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ। ਕੰਪਨੀ ਪਹਿਲਾਂ ਹੀ ਗਲੈਕਸੀ 7 ਨੂੰ ਮਾਰਕੀਟ ਵਿਚੋਂ ਵਾਪਸ ਲੈ ਚੁੱਕੀ ਹੈ। ਸਾਊਥ ਕੋਰੀਅਨ ਮੀਡੀਆ ਨੇ ਸੋਮਵਾਰ ਨੂੰ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਆਖਿਆ ਗਿਆ ਕਿ ਕੰਪਨੀ ਨੇ ਬੈਟਰੀ ਦੀ ਸਮੱਸਿਆ ਨੂੰ ਦੇਖਦੇ ਹੋਏ ਫ਼ਿਲਹਾਲ ਫ਼ੋਨ ਦਾ ਉਤਪਾਦਨ ਬੰਦ ਕਰ ਦਿੱਤਾ ਹੈ।
ਯੌਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਸੈਮਸੰਗ ਨੇ ਚੀਨ ਅਤੇ ਅਮਰੀਕਾ ਵਿੱਚ ਆਪਣੇ ਪ੍ਰਤੀਨਿਧੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੰਪਨੀ ਨੇ ਫ਼ੋਨ ਦੀ ਵਿੱਕਰੀ ਪਹਿਲਾਂ ਹੀ ਰੋਕੀ ਹੋਈ ਹੈ। ਇਸ ਦੌਰਾਨ ਕੰਪਨੀ ਨੇ ਗ੍ਰਾਹਕਾਂ ਨੂੰ ਆਫ਼ਰ ਦਿੱਤਾ ਸੀ ਕਿ ਜਿਸ ਤਹਿਤ ਉਹ ਆਪਣੇ ਫ਼ੋਨ ਨੂੰ ਬਦਲ ਜਾਂ ਫਿਰ ਪੁਰਾਣੇ ਨੋਟ 7 ਵਿੱਚ ਐਕਸਚੇਂਜ ਕਰਵਾ ਸਕਦੇ ਹਨ।
ਪੁਰਾਣੇ ਫ਼ੋਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਕੰਪਨੀ ਨੇ ਉਤਪਾਦਨ ਹੀ ਬੰਦ ਕਰਨ ਦਾ ਫ਼ੈਸਲਾ ਹੈ।
19 ਅਗਸਤ ਨੂੰ ਗਲੈਕਸੀ ਨੋਟ-7 ਲਾਂਚ ਹੋਇਆ ਸੀ। ਇਸ ਤੋਂ ਬਾਅਦ ਬੈਟਰੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਭਾਰਤ ਵਿੱਚ ਤਾਂ ਇਸ ਫ਼ੋਨ ਦੇ ਜਹਾਜ਼ ਵਿੱਚ ਲੈ ਕੇ ਜਾਣ ਉੱਤੇ ਰੋਕ ਲੱਗਾ ਦਿੱਤੀ ਗਈ ਸੀ ਜਿਸ ਨੂੰ ਕੁਝ ਸਮੇਂ ਬਾਅਦ ਹਟਾ ਲਿਆ ਗਿਆ ਸੀ।