ਨਵੀਂ ਦਿੱਲੀ : ਘਰੇਲੂ ਮੋਬਾਈਲ ਹੈਂਡਸੈੱਟ ਤੇ ਇਲੈੱਕਟ੍ਰਾਨਿਕ ਕੰਪਨੀ ਇਨਟੇਕਸ ਟੈਕਨਾਲੋਜੀ ਨੇ ਸੋਮਵਾਰ ਨੂੰ 32 ਇੰਚ ਦੀ ਐਲ.ਈ.ਡੀ. ਲਾਂਚ ਕੀਤੀ ਹੈ। ਜਿਸ ਦੀ ਕੀਮਤ ਸਿਰਫ਼ 16,490 ਰੁਪਏ ਰੱਖੀ ਗਈ ਹੈ। 3222 ਮਾਡਲ ਦੀ ਇਹ ਐਲ.ਈ.ਡੀ. ਟੀ.ਵੀ. ਆਈ ਸੇਫ਼ ਟੀ-ਮੈਟ੍ਰਿਕਸ ਤਕਨੀਕ ਨਾਲ ਲੈਸ ਹੈ। ਜੋ ਪਿਕਚਰ ਦੇ ਗੈਪ ਨੂੰ ਘੱਟ ਕਰਦਾ ਹੈ ਅਤੇ ਬਿਹਤਰੀਨ ਐਕਸਪੀਰਿਅੰਸ ਦਿੰਦਾ ਹੈ।
ਕੰਪਨੀ ਦੇ ਨਿਦੇਸ਼ਕ ਤੇ ਵਪਾਰ ਪ੍ਰਮੁੱਖ ਨਿਧੀ ਮਰਕ ਡੇਅ ਨੇ ਦੱਸਿਆ, 'ਸਾਡੇ ਐਲ.ਈ.ਡੀ. ਟੀਵੀ ਦੀ ਮੌਜੂਦਾ ਪੋਰਟਫੋਲਿਯੋ ਵਿੱਚ ਇਹ ਨਵੀਂ ਰੇਂਜ ਜੋੜ ਕੇ ਅਸੀਂ ਉਤਸ਼ਾਹਿਤ ਹਾਂ। ਜੋ ਸਾਡੇ ਗਾਹਕਾਂ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ।'
ਦੀਵਾਲੀ ਆਫ਼ਰ ਤਹਿਤ ਹਰ 32 ਇੰਚ ਟੀ.ਵੀ. ਦੇ ਨਾਲ ਉਪਭੋਗਤਾਵਾਂ ਨੂੰ 8,000mAh ਦਾ ਪਾਵਰ ਬੈਂਕ ਮੁਫ਼ਤ ਮਿਲੇਗਾ। ਨਾਲ ਹੀ ਹਰ ਇੱਕ ਟੀ.ਵੀ. 'ਤੇ ਪੰਜ ਸਾਲ ਦੀ ਵਰੰਟੀ ਵੀ ਮਿਲੇਗੀ। ਇਹ ਆਫ਼ਰ 21 ਅਕਤੂਬਰ ਤੱਕ ਵੈਲਿਡ ਹੈ।