ਚੰਡੀਗੜ੍ਹ: BSNL ਨੇ ਈਦ ਦੇ ਖ਼ਾਸ ਮੌਕੇ ’ਤੇ ਸ਼ਾਨਦਾਰ ਪਲਾਨ ਲਾਂਚ ਕੀਤਾ ਹੈ। ਈਦ ਮੁਬਾਰਕ STV 786 ਪ੍ਰੀਪੇਡ ਪੈਕ ਨਾਲ ਗਾਹਕਾਂ ਨੂੰ ਪ੍ਰਤੀਦਿਨ 2GB 3G/ 4G ਡੇਟਾ, ਅਨਲਿਮਟਿਡ ਵਾਇਸ ਕਾਲਿੰਗ ਤੇ ਪ੍ਰਤੀਦਿਨ 100 SMS ਵੀ ਦਿੱਤੇ ਜਾਣਗੇ। ਇਸ ਪਲਾਨ ਦੀ ਵੈਲਿਡਿਟੀ 150 ਦਿਨਾਂ ਦੀ ਹੋਏਗੀ।   ਈਦ ਦੇ ਮੌਕੇ BSNL 300 GB ਡੇਟਾ ਤੇ 15,000 SMS ਦੇ ਰਿਹਾ ਹੈ। ਇਸ ਪਲਾਨ ਦਾ ਫਾਇਦਾ ਗਾਹਕ 15 ਦਿਨਾਂ (12 ਤੋਂ 26 ਜੂਨ) ਦੇ ਵਿੱਚ-ਵਿੱਚ ਲੈ ਸਕਦੇ ਹਨ। ਇਹ ਜਾਣਕਾਰੀ ਟੈਲੀਕਾਮਟਾਕ ਦੇ ਹਵਾਲੇ ਤੋਂ ਮਿਲੀ ਹੈ। ਪਿਛਲੇ ਸਾਲ BSNL ਦੇ 786 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ ਇਸ ਸਾਲ ਦੇ ਮੁਕਾਬਲੇ ਘੱਟ ਫਾਇਦੇ ਦਿੱਤੇ ਗਏ ਸੀ।     BSNL ਨੇ ਜੀਓ ਨੂੰ ਟੱਕਰ ਦੇਣ ਲਈ ਇੱਕ ਨਵਾਂ ਪ੍ਰੋਮੋਸ਼ਨਲ ਆਫਰ ਪੇਸ਼ ਕੀਤਾ ਹੈ ਜੇਸ ਵਿੱਚ ਗਾਹਕਾਂ ਨੂੰ 149 ਰੁਪਏ ਵਿੱਚ ਪ੍ਰਤੀਦਿਨ 4GB ਡੇਟਾ ਦਿੱਤਾ ਜਾਏਗਾ। ਇਸ ਨਵੇਂ BSNL ਰਿਚਾਰਜ ਦਾ ਨਾਂ FIFA ਵਰਲਡ ਕੱਪ ਸਪੈਸ਼ਲ ਡੇਟਾ STV 149 ਹੈ। ਰਿਪੋਰਟਾਂ ਮੁਤਾਬਕ ਪੂਰੇ ਵਰਲਡ ਕੱਪ ਦੌਰਾਨ, ਯਾਨੀ 14 ਜੂਨ ਤੋਂ 15 ਜੁਲਾਈ ਤਕ ਇਸ ਪਲਾਨ ਦਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੀਓ ਦੇ 509 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ BSNL ਨੇ 499 ਰੁਪਏ ਦਾ ਪਲਾਨ ਲਾਂਚ ਕੀਤਾ ਸੀ ਜਿਸ ਵਿੱਚ ਗਾਹਕ ਨੂੰ 45 GB ਡੇਟਾ ਨਾਲ ਅਨਲਿਮਟਿਡ ਵਾਇਸ ਕਾਲ ਤੇ ਰੋਜ਼ਾਨਾ 100 SMS ਦਿੱਤੇ ਜਾਂਦੇ ਹਨ।