ਡਿਲੀਟ ਕਰਨ ਮਗਰੋਂ ਵੀ ਪੜ੍ਹ ਸਕਦੈ ਕੋਈ ਵੀ ਤੁਹਾਡਾ ਵਟਸਐਪ ਮੈਸੇਜ
ਏਬੀਪੀ ਸਾਂਝਾ | 14 Jun 2018 06:38 PM (IST)
ਨਵੀਂ ਦਿੱਲੀ: ਵਟਸਐਪ ਨੇ ਪਿਛਲੇ ਸਮੇਂ 'ਚ ਇੱਕ ਫੀਚਰ ਲਾਂਚ ਕੀਤਾ ਸੀ ਕਿ ਯੂਜ਼ਰ 7 ਮਿੰਟ ਦੇ ਅੰਦਰ-ਅੰਦਰ ਭੇਜੇ ਹੋਏ ਮੈਸੇਜ ਨੂੰ ਡਿਲੀਟ ਕਰ ਸਕਦੇ ਹਨ ਪਰ ਕਈ ਵਾਰ ਤੁਸੀਂ ਕਿਸੇ ਯੂਜ਼ਰ ਵੱਲੋਂ ਡਿਲੀਟ ਮੈਸੇਜ ਚੈੱਕ ਕਰਨਾ ਚਾਹੋ ਤਾਂ ਅਜਿਹਾ ਕਰਨਾ ਸੰਭਵ ਹੈ। ਇੱਥੇ ਤਹਾਨੂੰ ਦੱਸ ਦਈਏ ਕਿ ਨੋਟੀਫਿਕੇਸ਼ਨ ਐਪ ਦੀ ਸਿਕਿਓਰਟੀ ਨੂੰ ਲੈ ਕੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਜੇਕਰ ਤੁਸੀਂ ਨੋਟੀਫਿਕੇਸ਼ਨ ਹਿਸਟਰੀ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਲਈ ਤਹਾਨੂੰ ਕੁਝ ਪੈਸੇ ਦੇਣੇ ਪੈ ਸਕਦੇ ਹਨ। ਸਭ ਤੋਂ ਪਹਿਲਾਂ ਤਹਾਨੂੰ ਪਲੇਅ ਸਟੋਰ 'ਚ 'ਨੋਟੀਫਿਕੇਸ਼ਨ ਹਿਸਟਰੀ' ਨਾਂ ਦਾ ਐਪ ਡਾਊਨਲੋਡ ਕਰਨਾ ਪਏਗਾ। ਇਸ ਤੋਂ ਬਾਅਦ ਐਪ ਖੋਲ੍ਹ ਕੇ ਅਲਾਓ ਨੋਟੀਫਿਕੇਸ਼ਨ 'ਤੇ ਐਡਮਿਨਿਸਟ੍ਰੇਟਰ ਅਕਸੈੱਸ ਕਰਨਾ ਹੋਏਗਾ। ਇਸ ਤੋਂ ਬਾਅਦ ਤੁਹਾਡੀ ਸਾਰੀ ਨੋਟੀਫਿਕੇਸ਼ਨ ਹਿਸਟਰੀ ਨੂੰ ਐਪ ਰਿਕਾਰਡ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਬਾਅਦ ਐਪ ਖੋਲ੍ਹ ਕੇ ਵਟਸਐਪ 'ਤੇ ਟੈਗ ਕਰਨਾ ਹੋਵੇਗਾ ਜਿਸ ਨਾਲ ਤੁਸੀਂ ਵਟਸਐਪ ਦੀ ਸਾਰੀ ਨੋਟੀਫਿਕੇਸ਼ਨ ਹਿਸਟਰੀ ਦੇਖ ਸਕਦੇ ਹੋ। ਕਿਸੇ ਕਾਂਟੈਕਟ, ਨੰਬਰ ਜਾਂ ਕਿਸੇ ਨਾਂ ਦੇ ਜ਼ਰੀਏ ਵੀ ਤੁਸੀਂ ਟਾਈਪ ਕਰਕੇ ਉਸ ਚੋਣਵੇਂ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹੋ। ਦੱਸ ਦਈਏ ਕਿ ਇਹ ਐਪ ਕਿਸੇ ਵੀ ਮੈਸੇਜ ਲਈ ਸਿਰਫ 100 ਕਰੈਕਟਰ ਹੀ ਲੈ ਸਕਦਾ ਹੈ। ਮੈਸੇਜ ਨੂੰ ਡਿਲੀਟ ਕਰਨ ਲਈ ਤਹਾਨੂੰ ਆਪਣੇ ਡਿਵਾਈਸ ਨੂੰ ਰੀਸਟਾਰਟ ਕਰਨਾ ਹੋਵੇਗਾ। ਇਹ ਉਹੀ ਮੈਸੇਜ ਲਵੇਗਾ ਜਿਨ੍ਹਾਂ ਤੋਂ ਤਹਾਨੂੰ ਨੋਟੀਫਿਕੇਸ਼ਨ ਆਏ ਹਨ ਜਾਂ ਫਿਰ ਤੁਸੀਂ ਉਹ ਮੈਸੇਜ ਦੇਖਿਆ ਹੈ। ।