ਨਵੀਂ ਦਿੱਲੀ: ਐੱਪਲ ਆਈਓਐਸ 11.4 ਪਿਛਲੇ ਮਹੀਨੇ ਲਾਂਚ ਹੋਇਆ ਸੀ। ਹੁਣ ਵਰਤੋਂਕਾਰਾਂ ਨੂੰ ਇਸ ਨਵੇਂ ਅਪਡੇਟ ਤੋਂ ਬਾਅਦ ਫ਼ੋਨ ਦੀ ਬੈਟਰੀ ਛੇਤੀ ਖ਼ਤਮ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਬੈਟਰੀ ਛੇਤੀ ਡ੍ਰੇਨ ਹੋਣ ਦੀ ਸ਼ਿਕਾਇਤ ਕੰਪਨੀ ਦੇ ਅਧਿਕਾਰਤ ਮੰਚ 'ਤੇ ਵੀ ਪਹੁੰਚ ਚੁੱਕੀ ਹੈ। ਹਾਲੇ ਤਕ ਐੱਪਲ ਨੇ ਇਸ ਮੁੱਦੇ 'ਤੇ ਕੋਈ ਟਿੱਪਣੀ ਜਾਂ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਕੀ ਹੱਲ ਕਰਨਗੇ।   ਕੀ ਹਨ ਲੋਕਾਂ ਦੀਆਂ ਸ਼ਿਕਾਇਤਾਂ ਇੱਕ ਯੂਜ਼ਰ ਨੇ ਲਿਖਿਆ ਹੈ ਕਿ iOS 11.4 ਅਪਡੇਟ ਕਰਨ ਤੋਂ ਬਾਅਦ ਮੇਰੀ ਬੈਟਰੀ ਕਾਫੀ ਛੇਤੀ ਖਤਮ ਹੋ ਰਹੀ ਹੈ। ਉੱਥੇ ਹੀ ਮੈਸੇਜ 33 ਫ਼ੀਸਦੀ ਬੈਟਰੀ ਦੀ ਖਪਤ ਕਰ ਰਿਹਾ ਹੈ। ਆਈਫ਼ੋਨ 6 ਤੇ ਆਈਫ਼ੋਨ 6S ਤੇ ਇੱਥੋਂ ਤਕ ਕਿ ਆਈਪੈਡ ਵਰਤੋਂਕਾਰਾਂ ਨੇ ਵੀ ਬੈਟਰੀ ਛੇਤੀ ਖ਼ਤਮ ਹੋਣ ਦੀ ਸ਼ਿਕਾਇਤ ਕੰਪਨੀ ਦੇ ਅਧਿਕਾਰਤ ਮੰਚ 'ਤੇ ਕੀਤੀ ਹੈ। ਹਾਲਾਂਕਿ, ਕੁਝ ਵਰਤੋਂਕਾਰਾਂ ਦਾ ਕਹਿਣਾ ਹੈ ਕਿ ਬੈਟਰੀ ਠੀਕ ਹੈ ਤੇ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਸ ਫੀਚਰ ਦੀ ਕਰ ਸਕਦੇ ਹੋ ਵਰਤੋਂ ਬੈਟਰੀ ਹੈਲਥ ਫੀਚਰ ਨਾਲ ਯੂਜ਼ਰ ਨੂੰ ਇਲ ਗੱਲ ਦਾ ਵੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਬੈਟਰੀ ਕਿੰਨੀ ਪੁਰਾਣੀ ਹੋ ਚੁੱਕੀ ਹੈ ਤੇ ਉਹ ਫ਼ੋਨ 'ਤੇ ਕਿੰਨਾ ਅਸਰ ਪਾ ਸਕਦੀ ਹੈ। ਸੁਸਤ ਹੋਣ ਦੀ ਸ਼ਿਕਾਇਤ ਕਾਰਨ ਵੀ ਯੂਜ਼ਰ ਆਪਣੀ ਬੈਟਰੀ ਬਦਲ ਸਕਦੇ। ਉੱਥੇ ਬੈਟਰੀ ਵਿਵਾਦ ਤੋਂ ਬਾਅਦ ਐੱਪਲ ਨੇ ਬੈਟਰੀ ਰਿਪਲੇਸਮੈਂਟ ਪ੍ਰੋਗ੍ਰਾਮ ਚਾਲੂ ਕਰ ਦਿੱਤਾ ਸੀ, ਜਿਸ ਰਾਹੀਂ ਯੂਜ਼ਰ ਆਪਣੀ ਪੁਰਾਣੀ ਬੈਟਰੀ ਨੂੰ ਬਦਲ ਸਕਦੇ ਸਨ। ਭਾਰਤ ਵਿੱਚ 2000 ਰੁਪਏ ਵਿੱਚ ਕੰਪਨੀ ਕੋਲੋਂ ਬੈਟਰੀ ਬਦਲਾਉਣ ਦੀ ਮੁਹਿੰਮ ਵੀ ਚੱਲੀ ਸੀ।