ਸ਼ਿਓਮੀ ਦਾ ਧਮਾਕਾ! ਫੇਸ ਅਨਲੌਕ ਵਾਲਾ ਰੈਡਮੀ 6A ਲਾਂਚ, ਕੀਮਤ ਸਿਰਫ 6300 ਰੁਪਏ
ਏਬੀਪੀ ਸਾਂਝਾ | 12 Jun 2018 05:51 PM (IST)
ਨਵੀਂ ਦਿੱਲੀ: ਸ਼ਿਓਮੀ ਨੇ ਅੱਜ ਚੀਨ 'ਚ ਸਮਾਰੋਹ ਦੌਰਾਨ ਆਪਣਾ ਨਵਾਂ ਬਜਟ ਸਮਾਰਟਫੋਨ ਰੈਡਮੀ 6A ਲਾਂਚ ਕਰ ਦਿੱਤਾ ਹੈ। ਸ਼ਿਓਮੀ ਦੇ ਇਸ ਫੋਨ ਵਿਚ 18:9 ਡਿਸਪਲੇਅ, ਫੇਸ ਅਨਲੌਕ ਤੇ ਰੀਅਰ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਰੈਡਮੀ 6 ਵੀ ਲਾਂਚ ਕੀਤਾ ਹੈ। ਦੇਖਣ 'ਚ ਰੈਡਮੀ 6A ਕਾਫੀ ਹੱਦ ਤੱਕ ਰੈਡਮੀ 6 ਜਿਹਾ ਹੈ। ਰੈਡਮੀ 6A ਦੀ ਕੀਮਤ ਕਰੀਬ 6300 ਰੁਪਏ ਹੈ। ਇਸ ਕੀਮਤ 'ਚ 2 ਜੀਬੀ ਰੈਮ ਤੇ ਇੰਟਰਨਲ ਸਟੋਰੇਜ 16 ਜੀਬੀ ਨਾਲ ਫੋਨ ਉਪਲੱਬਧ ਹੋਵੇਗਾ। ਰੈਡਮੀ 6A ਡਿਊਲ ਸਿਮ ਵਾਲਾ ਸਮਾਰਟਫੋਨ ਹੈ ਜੋ ਐਂਡਰਾਇਡ 8.1 ਔਰੀਓ 'ਤੇ ਆਧਾਰਤ ਹੈ। ਇਸ ਸਮਾਰਟਫੋਨ ਦੀ 5.45 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 720x1440 ਪਿਕਸਲ ਰੈਜ਼ੋਲੁਸ਼ਨ ਨਾਲ ਆਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਰੀਅਰ ਸੈਂਸਰ ਹੈ। ਸੈਲਫੀ ਲਈ 5 ਮੈਗਾਪਿਕਸਲ ਦਾ ਸੈਂਸਰ ਕੈਮਰਾ ਦਿੱਤਾ ਗਿਆ ਹੈ ਜੋ ਪੋਟ੍ਰੇਟ ਮੋਡ ਵਾਲਾ ਹੈ। ਇਸ ਫੋਨ ਦੀ ਬੈਟਰੀ 3000mAh ਦੀ ਹੈ। ਕਨੈਕਟੀਵਿਟੀ ਲਈ 6A 'ਚ ਵੀਓਐਲਟੀਈ, ਬਲੂਟੁੱਥ, ਵਾਈ-ਫਾਈ, ਏ-ਜੀਪੀਐਸ ਤੇ ਮਾਈਕਰੋ-ਯੂਐਸਬੀ ਦੇ ਆਪਸ਼ਨ ਦਿੱਤੇ ਗਏ ਹਨ।