99 ਰੁਪਏ 'ਚ ਪਾਓ ਅਨਲਿਮਟਿਡ ਕਾਲ
ਏਬੀਪੀ ਸਾਂਝਾ | 23 Feb 2018 12:04 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਤੇ ਏਅਰਟੈਲ ਨੂੰ ਸਰਕਾਰੀ ਟੈਲੀਕੌਮ ਕੰਪਨੀ ਬੀਐਸਐਨਐਲ ਕਰੜੀ ਟੱਕਰ ਦੇ ਰਹੀ ਹੈ। ਬੀਐਸਐਨਐਲ ਨੇ ਹੁਣ 99 ਰੁਪਏ ਦਾ ਨਵਾਂ ਪ੍ਰੀਪੇਡ ਟੈਰਿਫ ਪਲਾਨ ਉਤਾਰਿਆ ਹੈ। ਯੂਜਰਜ਼ ਨੂੰ 99 ਰੁਪਏ 'ਚ 26 ਦਿਨ ਲਈ ਅਨੰਤ ਵਾਈਸ ਕਾਲਿੰਗ ਸਹੂਲਤ ਮਿਲੇਗੀ। ਇਹ ਪਲਾਨ ਰੋਮਿੰਗ ਫਰੀ ਦੀ ਸਹੂਲਤ ਨਾਲ ਆਏਗਾ। ਵਾਈਸ ਕਾਲਿੰਗ ਵਾਲਾ ਇਹ ਪਲਾਨ ਹੁਣ ਸਿਰਫ ਕੋਲਕਾਤਾ ਸਰਕਲ ਲਈ ਉਤਾਰਿਆ ਗਿਆ ਹੈ।ਇਸ ਪਲਾਨ ਵਿੱਚ ਯੂਜਰਜ਼ ਦਿੱਲੀ ਤੇ ਮੁੰਬਈ ਸਰਕਲ ਵਿੱਚ ਮੁਫਤ ਕਾਲਿੰਗ ਨਹੀਂ ਕਰ ਸਕਣਗੇ। 99 ਰੁਪਏ ਦੇ ਪਲਾਨ ਤੋਂ ਇਲਾਵਾ ਬੀਐਸਐਨਐਲ ਨੇ 319 ਰੁਪਏ ਵਾਲਾ ਵੀ ਪਲਾਨ ਉਤਾਰਿਆ ਹੈ। ਇਸ ਪਲਾਨ ਦੀ ਵੈਲੇਡਿਟੀ 90 ਦਿਨ ਹੈ। ਇਸ ਵਿੱਚ ਵੀ ਰੋਮਿੰਗ ਫਰੀ ਅਨੰਤ ਵਾਈਸ ਕਾਲਿੰਗ ਸਹੂਲਤ ਮਿਲੇਗੀ। ਇਸ ਪਲਾਨ ਤਹਿਤ ਪੂਰੇ ਦੇਸ਼ ਵਿੱਚ ਫਰੀ ਕਾਲ ਕੀਤੀ ਜਾ ਸਕਦੀ ਹੈ।