ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਆਪਣੇ ਬਜਟ ਸਮਾਰਟਫ਼ੋਨ ਗੈਲੇਕਸੀ J2 ਪ੍ਰੋ ਤੇ ਗੈਲੇਕਸੀ J2 (2017) ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਹੁਣ ਇਸ ਦੀ ਨਵੀਂ ਕੀਮਤ 7,690 ਰੁਪਏ ਤੇ 6,590 ਰੁਪਏ ਹੈ। ਨਵੀਂ ਕੀਮਤ ਨਾਲ ਇਹ ਸਮਾਰਟਫ਼ੋਨ ਆਫਲਾਈਨ ਤੇ ਆਨਲਾਈਨ ਬਾਜ਼ਾਰ ਵਿੱਚ ਦੋਵਾਂ ਥਾਵਾਂ 'ਤੇ ਉਪਲਬਧ ਹੈ।


ਸੈਮਸੰਗ ਨੇ ਗੈਲੇਕਸੀ J2 ਪ੍ਰੋ ਨੂੰ ਜੁਲਾਈ 2016 ਵਿੱਚ 9,890 ਰੁਪਏ ਦੀ ਕੀਮਤ ਵਿੱਚ ਜਾਰੀ ਕੀਤਾ ਸੀ। ਉੱਥੇ ਹੀ ਸੈਮਸੰਗ ਗੈਲੇਕਸੀ ਜੇ 2 (2017) ਪਿਛਲੇ ਸਾਲ ਲੌਂਚ ਹੋਇਆ ਸੀ, ਜਿਸ ਦੀ 7,390 ਰੁਪਏ ਸੀ। ਗੈਲੇਕਸੀ J2 ਪ੍ਰੋ ਸਮਾਰਟਫ਼ੋਨ ਦੀਆਂ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜ ਇੰਚ ਦੀ HD ਐਮੋਲੇਡ ਸਕ੍ਰੀਨ ਦਿੱਤੀ ਗਈ ਹੈ। J2 ਪ੍ਰੋ ਵਿੱਚ 1.5 GHz ਕੁਆਡ ਕੋਰ ਪ੍ਰੋਸੈਸਰ ਤੇ 2 ਜੀਬੀ ਰੈਮ ਦਿੱਤੀ ਗਈ ਹੈ।

ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ 16 ਜੀਬੀ ਦੀ ਮੈਮੋਰੀ ਦਿੱਤੀ ਗਈ ਹੈ, ਜਿਸ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਗੈਲੇਕਸੀ J2 ਪ੍ਰੋ ਵਿੱਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਸਮਾਰਟਫ਼ੋਨ 6.0 ਮਾਰਸ਼ਮੈਲੋ ਓ.ਐਸ. 'ਤੇ ਚਲਦਾ ਹੈ।

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G LTE, ਡੂਅਲ ਸਿੰਮ, ਯੂ.ਐਸ.ਬੀ., ਜੀ.ਪੀ.ਐਸ., ਵਾਈ-ਫਾਈ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਫ਼ੋਨ ਨੂੰ ਪਾਵਰ ਦੇਣ ਲਈ ਇਸ ਵਿੱਚ 2,600mAh ਦੀ ਬੈਟਰੀ ਦਿੱਤੀ ਗਈ ਹੈ। ਗੈਲੇਕਸੀ J2 (2017) ਵਿੱਚ 4.7 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜੋ 540x960 ਪਿਕਸਲ ਰੈਜ਼ੋਲਿਊਸ਼ਨ ਵਾਲੀ ਹੋਵੇਗੀ। ਐਂਡ੍ਰੌਇਡ ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲਾ ਇਹ ਸਮਾਰਟਫ਼ੋਨ 1.3GHz ਕੁਆਰਡ ਕੋਰ Exynos ਪ੍ਰੋਸੈਸਰ ਤੇ 1 ਜੀ.ਬੀ. ਰੈਮ ਨਾਲ ਆਉਂਦਾ ਹੈ।

ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ 8 ਜੀ.ਬੀ. ਤਕ ਦੀ ਮੈਮੋਰੀ ਹੈ, ਜਿਸ ਨੂੰ ਵਧਾ ਕੇ 128 ਜੀ.ਬੀ. ਤਕ ਕੀਤਾ ਜਾ ਸਕਦਾ ਹੈ। ਗੈਲੇਕਸੀ J2 ਵਿੱਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ 2000mAh ਦੀ ਬੈਟਰੀ ਦਿੱਤੀ ਗਈ ਹੈ, ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ 9 ਘੰਟੇ ਤਕ ਇੰਟਰਨੈਟ ਵਰਤਿਆ ਜਾ ਸਕਦਾ ਹੈ ਤੇ 12 ਘੰਟੇ ਤਕ ਗੱਲ ਕੀਤੀ ਜਾ ਸਕਦੀ ਹੈ।