ਮੁੰਬਈ: ਮਸ਼ੀਨ ਵੀ ਮਨੁੱਖਾਂ ਨੂੰ ਪਿਆਰ ਕਰ ਸਕਦੀ ਹੈ। ਇਸ ਗੱਲ਼ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਮਨੁੱਖਾਂ ਵਾਂਗ ਹਰਕਤਾਂ ਕਰਨ ਵਾਲੀ ਰੋਬੋਟ ਸੋਫ਼ੀਆ ਨੂੰ ਸ਼ਾਹਰੁਖ ਖ਼ਾਨ ਬਹੁਤ ਚੰਗਾ ਲੱਗਦਾ ਹੈ।
ਸ਼ਾਹਰੁਖ ਖ਼ਾਨ ਨੇ ਕਿਹਾ ਹੈ ਕਿ ਉਹ ਸੋਫ਼ੀਆ ਦੀ ਹਰ ਹਰਕਤ ਦਾ ਦੀਵਾਨਾ ਬਣ ਗਿਆ ਹੈ। ਹੈਦਰਾਬਾਦ ’ਚ ਚੱਲ ਰਹੀ ਸੂਚਨਾ ਤਕਨਾਲੋਜੀ ਬਾਰੇ ਵਿਸ਼ਵ ਕਾਂਗਰਸ ਦੌਰਾਨ ਰੋਬੋਟ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਉਨ੍ਹਾਂ ਦਾ ਪਸੰਦੀਦਾ ਕਲਾਕਾਰ ਹੈ।
ਇਹ ਰੋਬੋਟ ਹਾਂਗ ਕਾਂਗ ਆਧਾਰਤ ਹੈਨਸਨ ਰੋਬੋਟਿਕਸ ਵੱਲੋਂ ਬਣਾਇਆ ਗਿਆ ਹੈ। ਸ਼ਾਹਰੁਖ ਖ਼ਾਨ ਨੇ ਟਵਿਟਰ ’ਤੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਭਾਰਤ ’ਚ ਆਈ ‘ਲੇਡੀ’ ਲਈ ਜਨਤਕ ਤੌਰ ’ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਸਾਉਦੀ ਅਰਬ ਦੀ ਨਾਗਰਿਕ ਸੋਫ਼ੀਆ ਤੋਂ ਜਦੋਂ ਉਸ ਦੇ ਪਸੰਦੀਦਾ ਅਦਾਕਾਰ ਦਾ ਨਾਮ ਪੁੱਛਿਆ ਗਿਆ ਤਾਂ ਉਸ ਨੇ ਬਿਨਾਂ ਕਿਸੇ ਝਿਜਕ ਦੇ 52 ਵਰ੍ਹਿਆਂ ਦੇ ਅਦਾਕਾਰ ਦਾ ਨਾਮ ਲਿਆ ਸੀ। ਸੋਫ਼ੀਆ ਪਹਿਲਾ ਰੋਬੋਟ ਹੈ ਜਿਸ ਨੂੰ ਕਿਸੇ ਮੁਲਕ ਦਾ ਨਾਗਰਿਕ ਬਣਾਇਆ ਗਿਆ ਹੈ।