ਨਵੀਂ ਦਿੱਲੀ: ਰਿਲਾਇੰਸ ਜੀਓ ਤੋਂ ਮਿਲ ਰਹੀ ਕਰੜੀ ਟੱਕਰ ਤੋਂ ਬਾਅਦ ਬੀਐਸਐਨਐਲ ਨੇ ਵੀ ਕਮਰਕਸੀ ਹੈ। ਉਸ ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਲਿਆਂਦਾ ਹੈ। ਇਸ 'ਚ 444 ਰੁਪਏ ਦੀ ਕੀਮਤ ਬਦਲੇ 360 ਜੀਬੀ ਡਾਟਾ ਮਿਲੇਗਾ ਪਰ ਇਹ ਹੋਵੇਗਾ ਸਿਰਫ਼ ਪੋਸਟਪੇਡ ਗਾਹਕਾਂ ਲਈ। ਇਸ ਸਪੈਸ਼ਲ ਟੈਰਿਫ ਪਲਾਨ 'ਚ ਹਰ ਦਿਨ 4 ਜੀਬੀ ਡਾਟਾ ਮਿਲੇਗਾ। ਇਹ ਪਲਾਨ 90 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਹਾਲਾਂਕਿ 4 ਜੀਬੀ ਡਾਟਾ ਤੋਂ ਬਾਅਦ ਵੀ ਯੂਜ਼ਰ ਨੂੰ ਡਾਟਾ ਤਾਂ ਮਿਲਦਾ ਰਹੇਗਾ ਪਰ ਸਪੀਡ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਨੇ 298 ਦਾ ਇੱਕ ਹੋਰ ਪਲਾਨ ਵੀ ਉਤਾਰਿਆ ਹੈ। ਇਸ 'ਚ ਗਾਹਕਾਂ ਨੂੰ ਅਸੀਮਤ ਲੋਕਲ-ਐਸਟੀਡੀ ਕਾਲ ਤੇ ਡਾਟਾ ਪੂਰੇ 56 ਦਿਨਾਂ ਲਈ ਮਿਲੇਗਾ। ਇਸ ਪਲਾਨ 'ਚ 1 ਜੀਬੀ FUP ਦੇ ਨਾਲ ਡਾਟਾ ਮਿਲੇਗਾ। ਹਾਲਾਂਕਿ 1 ਜੀਬੀ ਡਾਟਾ ਦੀ ਲਿਮਟ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਵਰਤੋਂ ਕਰ ਸਕੋਗੇ ਪਰ ਇਸ ਦੀ ਵੀ ਸਪੀਡ ਹੌਲੀ ਮਿਲੇਗੀ।