ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 298 ਰੁਪਏ ਹੈ। ਇਹ ਪਲਾਨ ਜੀਓ ਦੇ 309 ਰੁਪਏ ਤੇ ਏਅਰਟੈੱਲ ਦੇ 399 ਰੁਪਏ ਦੇ ਪਲਾਨ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਲੈ ਕੇ ਆਇਆ ਹੈ।
ਇਸ ਪਲਾਨ ਵਿੱਚ ਗਾਹਕਾਂ ਨੂੰ ਅਨਲਿਮਟਿਡ ਲੋਕਲ-ਐਸਟੀਡੀ ਕਾਲ ਤੇ ਡੇਟਾ ਪੂਰੇ 56 ਦਿਨਾਂ ਤੱਕ ਮਿਲੇਗਾ। ਇਸ ਪਲਾਨ ਵਿੱਚ ਇੱਕ ਜੀਬੀ FUP ਲਿਮਟ ਨਾਲ ਡੇਟਾ ਮਿਲੇਗਾ। ਹਾਲਾਂਕਿ ਇੱਕ ਜੀਬੀ ਡੇਟਾ ਦੀ ਲਿਮਟ ਖ਼ਤਮ ਹੋਣ ਮਗਰੋਂ ਵੀ ਇੰਟਰਨੈੱਟ ਐਕਸੈੱਸ ਕਰ ਪਾਓਗੇ ਪਰ ਸਪੀਡ ਘੱਟ ਹੋ ਜਾਵੇਗੀ। ਇਸ ਪਲਾਨ ਦੀ ਵੈਲੀਡਿਟੀ 56 ਦਿਨਾਂ ਤੱਕ ਹੈ।
ਇਹ ਇੱਕ ਪ੍ਰਮੋਸ਼ਨਲ ਪਲਾਨ ਹੈ ਜਿਸ ਨੂੰ 180 ਦਿਨ ਮਤਲਬ 7 ਅਗਸਤ ਤੋਂ ਲੈ ਕੇ 4 ਨਵੰਬਰ ਵਿੱਚ ਹੀ ਸਬਸਕਰਾਈਬ ਕਰਾਇਆ ਜਾ ਸਕੇਗਾ। ਇਹ ਪਲਾਨ ਪਹਿਲੇ ਰੀਚਾਰਜ ਉੱਤੇ ਹੀ ਮਿਲੇਗਾ।