ਚੰਡੀਗੜ੍ਹ :ਟੈਲੀਕਾਮ ਖੇਤਰ 'ਚ ਤਹਿਲਕਾ ਮਚਾਉਣ ਤੋਂ ਬਾਅਦ ਰਿਲਾਇੰਸ ਜੀਓ ਹੁਣ ਜੀਓ ਫਾਈਬਰ ਸਰਵਿਸ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਕੰਪਨੀ ਪਹਿਲੇ ਤਿੰਨ ਮਹੀਨੇ ਲਈ ਜੀਓ ਫਾਈਬਰ ਦੇ ਨਾਲ 100ਜੀ.ਬੀ. ਫ਼ਰੀ ਡਾਟਾ ਦੇ ਸਕਦੀ ਹੈ। ਕੰਪਨੀ ਨੇ ਇੱਕ ਰਿਪੋਰਟ 'ਚ ਕਨਫਰਮ ਕੀਤਾ ਹੈ ਕਿ 100Mbps ਦੀ ਹਾਈ-ਸਪੀਡ ਲਈ ਕੰਪਨੀ ਨੇ ਦਿੱਲੀ-ਐਨ.ਸੀ.ਆਰ. ਦੇ ਕੁੱਝ ਰਿਹਾਇਸ਼ੀ ਇਲਾਕਿਆਂ 'ਚ ਇੰਫਰਾਸਟ੍ਰਕਚਰ ਕੰਪਲੀਟ ਕਰ ਲਿਆ ਹੈ। ਰਿਪੋਰਟ ਮੁਤਾਬਿਕ ਇਹ ਆਪਟੀਕਲ ਫਾਈਬਰ ਲਾਈਨ ਵਿਛਣ 'ਚ ਬੱਸ 2 ਹੀ ਹਫ਼ਤੇ ਵਚੇ ਹਨ, ਇਸ ਤੋਂ ਬਾਅਦ ਲੋਕ ਹਾਈ-ਸਪੀਡ ਬਰਾਡਬੈਂਡ ਸਰਵਿਸ ਦਾ ਫ਼ਾਇਦਾ ਲੈ ਸਕਣਗੇ।
ਜੀਓ ਫਾਈਬਰ ਯੂਜ਼ਰ ਨੂੰ ਇੱਕ ਵਾਰ 4,500 ਰੁਪਏ ਦਾ ਰਿਫੰਡੇਬਲ ਸਕਿਉਰਿਟੀ ਡਿਪੋਜ਼ਿਟ ਕਰਨਾ ਹੋਵੇਗਾ ਜਿਸ ਵਿਚ ਉਨ੍ਹਾਂ ਨੂੰ ਰਿਹਾਇਸ਼ੀ ਗੇਟਵੇਅ ਅਤੇ ਲੇਟੈਸਟ ਵਾਈ-ਫਾਈ ਸਟੈਂਡਰਡ ਦਾ ਲਾਭ ਮਿਲੇਗਾ। ਰਿਪੋਰਟ 'ਚ ਇਹ ਵੀ ਪਤਾ ਲੱਗਾ ਹੈ ਕਿ ਰਿਲਾਇੰਸ ਜੀਓ ਫਿਕਸਡ ਵੌਇਸ, ਮੀਡੀਆ ਸ਼ੇਅਰ, ਲਾਈਵ ਅਤੇ ਵੱਡੀ ਸਕਰੀਨ 'ਤੇ ਕੈਪਚਰ ਟੀ.ਵੀ. ਹੋਮ ਆਟੋਮੇਸ਼ਨ, ਸਰਵਿਲੈਂਸ ਅਤੇ ਗੇਮਿੰਗ ਨੂੰ ਵੀ ਪੇਸ਼ ਕਰ ਸਕਦਾ ਹੈ। ਪਿਛਲੀਆਂ ਕੁੱਝ ਰਿਪੋਰਟਾਂ ਮੁਤਾਬਿਕ ਰਿਲਾਇੰਸ ਜੀਓ ਦੀਵਾਲੀ 2017 'ਤੇ ਆਪਣੀ ਹੋਮ ਬਰਾਡਬੈਂਡ ਸਰਵਿਸ ਲਾਂਚ ਕਰਨ ਦੀ ਤਿਆਰ ਕਰ ਰਹੀ ਹੈ। ਜੀਓ ਨੇ ਪਹਿਲਾਂ ਹੀ ਮੁੰਬਈ ਅਤੇ ਦਿੱਲੀ-ਐਨ.ਸੀ.ਆਰ. 'ਚ ਜੀਓ ਫਾਈਬਰ ਸਰਵਿਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਫਾਈਬਰ ਦੇ ਇੱਕ ਪਲਾਨ 'ਚ 500 ਰੁਪਏ 'ਚ 100ਜੀ.ਬੀ. ਡਾਟਾ ਮਿਲੇਗਾ, ਪਰ ਇਹ ਗੱਲ ਅਜੇ ਤੱਕ ਕੰਪਨੀ ਵੱਲੋਂ ਕਨਫਰਮ ਨਹੀਂ ਕੀਤੀ ਗਈ ਹੈ।
ਰਿਲਾਇੰਸ ਦਸੰਬਰ ਤੱਕ 100 ਲੋਕੇਸ਼ਨ ਨੂੰ ਜੋੜਨ ਲਈ ਫ਼ੇਜ਼-99 ਲਈ ਉੱਚ-ਪੱਧਰੀ ਰਿਹਾਇਸ਼ੀ ਅਪਾਰਟਮੈਂਟ ਅਤੇ ਵਪਾਰਕ ਅਦਾਰਿਆਂ ਜਿਵੇਂ ਮੈਗਾ ਕਲਸਟਰ ਦੀ ਪਛਾਣ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਯੂਜ਼ਰ ਨੂੰ ਕਿਫ਼ਾਇਤੀ ਰਿਫੰਡੇਬਲ ਜਮ੍ਹਾ ਰਾਸ਼ੀ 'ਤੇ ਵਾਈ-ਫਾਈ ਰੂਟਰ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ। ਰਿਲਾਇੰਸ ਜੀਓ ਦੇ ਗਾਹਕ ਕੇਅਰ ਹੈਂਡਲ ਨੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਸ਼ਹਿਰਾਂ ਬਾਰੇ ਦੱਸਿਆ ਸੀ ਜਿਨ੍ਹਾਂ ਸ਼ਹਿਰਾਂ 'ਚ ਰਿਲਾਇੰਸ ਜੀਓ ਦੀ ਫਾਈਬਰ ਟੂ ਦੀ ਹੋਮ (FTTH) ਸਰਵਿਸ ਲਾਂਚ ਹੋਵੇਗੀ। ਇਸ ਵਿਚ ਮੁੰਬਈ, ਦਿੱਲੀ-ਐਨ.ਸੀ.ਆਰ., ਅਹਿਮਦਾਬਾਦ, ਜਾਮਨਗਰ, ਸੂਰਤ ਅਤੇ ਵਡੋਦਰਾ ਸ਼ਾਮਲ ਸਨ।