ਚੰਡੀਗੜ੍ਹ: ਲੇਨੋਵੋ ਨੇ ਮੋਟੋ ਬ੍ਰਾਂਡ ਹੇਠ ਇਸ ਮਹੀਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਮੋਟੋ ਜੀ5ਐਸ ਪਲੱਸ ਨੂੰ ਲਾਂਚ ਕੀਤਾ ਸੀ। ਹੁਣ ਇਹ ਭਾਰਤ ਵਿੱਚ ਵੀ ਲਾਂਚ ਹੋ ਗਿਆ ਹੈ। ਜਿਹੜਾ ਈ-ਕਾਮਰਸ ਵੈੱਬਸਾਈਟ ਅਮੇਜ਼ਨ ਇੰਡੀਆ 'ਤੇ ਉਪਲਬਧ ਹੈ। ਇਹ ਫੋਨ 15,999 ਰੁਪਏ ਵਿੱਚ Lunar Gay ਤੇ Fine Gold ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ।

Moto G5S Plus ਦੇ ਸਪੈਸੀਫਿਕੇਸ਼ਨ ਤੇ ਫੀਚਰਜ਼:

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ FHD ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਸ 'ਚ ਕਵਾਲਕਮ ਸਨੈਪਡ੍ਰੈਗਨ 625 ਔਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਕਲਾਕ ਸਪੀਡ 2.0 ਗੀਗਾਹਟਰਜ਼ ਹੈ। ਇਸ ਨਾਲ ਇਹ ਸਮਾਰਟਫੋਨ 4 ਜੀ.ਬੀ. ਰੈਮ ਨਾਲ 64GB ਵਾਲਾ ਹੈ।

ਫੋਟੋਗ੍ਰਾਫੀ ਲਈ ਇਸ 'ਚ ਦਿੱਤਾ ਗਿਆ ਡਿਊਲ ਰਿਅਰ ਕੈਮਰਾ ਹੈ। ਇਸ ਫੋਨ 'ਚ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹੋਣਗੇ। ਇਸ ਨਾਲ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਕਨੈਕਟੀਵਿਟੀ ਲਈ ਫੋਨ 'ਚ 4G LTE., ਵਾਈ-ਫਾਈ 802.11 ਏ/ਬੀ/ਜੀ/ਐਨ, ਬਲੁਟੱਥ 4.1,GPS, AGPS, ਗਲੋਨਾਸ, ਐਜ, ਮਾਈਕ੍ਰੋ ਯੂ.ਐਸ.ਬੀ. ਤੇ 3.5MM ਹੈੱਡਫੋਨ ਵਰਗੇ ਆਪਸ਼ਨ ਦਿੱਤੇ ਗਏ ਹੋਣਗੇ।