ਚੰਡੀਗੜ੍ਹ: ਸ਼ਿਓਮੀ ਨੇ ਕਨਫਰਮ ਕਰ ਦਿੱਤਾ ਹੈ ਕਿ 11 ਸਤੰਬਰ ਨੂੰ ਮੀ ਮੈਕਸ 2 ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਸ਼ਿਓਮੀ ਨੇ ਚੀਨ ਦੀ ਲੋਕੇਸ਼ਨ ਨੈੱਟਵਰਕਿੰਗ ਸਾਈਟ ਵੀਵੋ 'ਤੇ ਫੋਨ ਦਾ ਨਾਂ ਅਤੇ ਤਾਰੀਕ ਕਨਫਰਮ ਕੀਤੀ ਹੈ। ਸ਼ਿਓਮੀ ਇੰਡੀਆ ਦੇ ਹੈੱਡ ਮਨੂ ਕੁਮਾਰ ਜੈਨ ਨੇ ਇਸ ਬਾਰੇ 'ਚ ਟਵੀਟ ਕੀਤਾ ਹੈ। ਕਿ ਇਸ ਸਮਾਰਟਫੋਨ ਦੇ ਅਗਲੇ ਦਿਨ ਹੀ ਆਈਫੋਨ 8 ਲਾਂਚ ਹੋਵੇਗਾ।

ਮਨੂ ਨੇ ਆਪਣੇ ਟਵੀਟ 'ਚ ਫੋਨ ਦਾ ਨਾਂ ਸਾਫ-ਸਾਫ ਲਿਖਿਆ ਹੈ। ਇਸ ਫੋਨ 'ਚ ਬੇਜ਼ਲ ਨਾਂ ਦੇ ਬਰਾਬਰ ਹੋਣਗੇ। ਇਸ ਸਮਾਰਟਫੋਨ 'ਚ 93% ਸਕਰੀਨ-ਟ-ਬਾਡੀ ਰੇਸ਼ਿਓ ਹੋਵੇਗਾ। ਇਹ ਸਮਾਰਟਫੋਨ ਐਜ਼-ਟੂ-ਐਜ਼ ਡਿਸਪਲੇਅ ਸੀ, ਜਿਸ ਦਾ ਰੇਸ਼ਿਓ 91.3% ਸੀ। ਇਹ ਸਮਾਰਟਫੋਨ Mi MIX ਦੇ ਮੁਕਾਬਲੇ ਥੋੜਾ ਮਹਿੰਗਾ ਹੋਵੇਗਾ। ਚੀਨ 'ਚ ਮੀ ਮੈਕਸ ਦੀ 4 ਜੀ. ਬੀ. ਰੈਮ, 128 ਜੀ. ਬੀ. ਮੈਮਰੀ ਵਾਲਾ ਵੇਰੀਐਂਟ 3,499 ਯੂਆਨ (ਕਰੀਬ 34,500 ਰੁਪਏ) 'ਚ ਉਤਾਰਿਆ ਗਿਆ ਸੀ।

ਇਸ ਸਮਾਰਟਫੋਨ 'ਚ ਪ੍ਰੀਮੀਅਮ ਫੋਨਜ਼ ਦੀ ਤਰ੍ਹਾਂ ਹੀ ਲੇਟੈਸਟ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਹੋਵੇਗਾ। ਇਸ 'ਚ 6 ਜੀ. ਬੀ. ਰੈਮ ਅਤੇ ਇੰਚ ਦੀ QHD ਡਿਸਪਲੇਅ ਹੋਵੇਗੀ। ਇਸ ਫੋਨ 'ਚ 13 ਮੈਗਾਪਿਕਸਲ ਫਰੰਟ ਅਤੇ 19 ਮੈਗਾਪਿਕਸਲ ਬੈਕ ਕੈਮਰਾ ਹੋਵੇਗਾ। ਇਸ ਫੋਨ ਦੇ 4GB/128GB,6GB/128GB ਅਤੇ 8GB/256GB ਰੈਮ ਅਤੇ ਮੈਮਰੀ ਵਾਲੇ ਵੇਰੀਐਂਟਸ ਉਤਾਰੇ ਜਾ ਸਕਦੇ ਹਨ। ਇਸ ਫੋਨ 'ਚ 4500mAh ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ 3D ਫੇਸ਼ਲ ਰੇਕਗਨਿਸ਼ਨ ਫੀਚਰ ਵੀ ਹਨ, ਜੋ ਇਸ ਹੈਂਡਸੈੱਟ ਦੀ ਖਾਸੀਅਤ ਹੋਵੇਗੀ।