ਨਵੀਂ ਦਿੱਲੀ: ਹੁਣ ਪਿੰਡਾਂ ਦੇ ਲੋਕ ਵੀ ਲੈਣਗੇ ਹਾਈ ਸਪੀਡ ਇੰਟਰਨੈੱਟ ਦੇ ਨਜ਼ਾਰੇ। ਜੀ ਹਾਂ, ਸਰਕਾਰੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਮਾਰਚ 2019 ਤੱਕ ਦੇਸ਼ ਭਰ 'ਚ ਇੱਕ ਲੱਖ ਵਾਈ-ਫਾਈ ਸਪਾਟ ਸਥਾਪਤ ਕਰਨ ਜਾ ਰਹੀ ਹੈ।
ਬੀ.ਐਸ.ਐਨ.ਐਲ. ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਨੂਪਮ ਸ੍ਰੀਵਾਸਤਵ ਮੁਤਾਬਕ ਕੰਪਨੀ ਦੀ ਮਾਰਚ 2019 ਤੱਕ ਦੇਸ਼ ਭਰ 'ਚ ਇੱਕ ਲੱਖ ਵਾਈ-ਫਾਈ ਸਪਾਟ ਸਥਾਪਤ ਕਰਨ ਦੀ ਯੋਜਨਾ ਹੈ। ਇਨ੍ਹਾਂ 'ਚੋਂ 25,000 ਵਾਈ-ਫਾਈ ਸਪਾਟ ਪੇਂਡੂ ਇਲਾਕਿਆਂ 'ਚ ਹੋਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਲ ਸੇਵਾ ਫ਼ਰਜ਼ ਫ਼ੰਡ (ਯੂ.ਐਸ.ਓ.ਐਫ.) ਪੇਂਡੂ ਇਲਾਕਿਆਂ 'ਚ ਵਾਈ-ਫਾਈ ਹੌਟਸਪਾਟ ਲਈ ਵਿੱਤੀ ਮਦਦ ਉਪਲਬਧ ਕਰਵਾਏਗਾ।
ਉਨ੍ਹਾਂ ਕਿਹਾ ਕਿ ਕੰਪਨੀ 70,000 ਵਾਈ-ਫਾਈ ਹਾਟ ਸਪਾਟ ਸਥਾਪਤ ਕਰਨ 'ਚ ਕਰੀਬ 1800 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਤੇ ਯੂ.ਐਸ.ਓ.ਐਫ. 900 ਕਰੋੜ ਰੁਪਏ ਦਾ ਫ਼ੰਡ ਦੇਵੇਗੀ। ਇਸ ਵਿੱਚ 25,000 ਹਾਟ ਸਪਾਟ ਦੇ ਤਿੰਨ ਸਾਲ ਲਈ ਸੰਚਾਲਨ ਤੇ ਰੱਖ-ਰਖਾਅ ਦੀ ਲਾਗਤ ਸ਼ਾਮਲ ਹੈ। ਸ੍ਰੀਵਾਸਤਵ ਨੇ ਕਿਹਾ ਕਿ ਰੈਵੀਨਿਊ ਭਾਗੀਦਾਰੀ ਮਾਡਲ 'ਚ ਬੀ.ਐਸ.ਐਨ.ਐਲ. ਨੂੰ ਪੂੰਜੀ 'ਚ ਨਿਵੇਸ਼ ਦੀ ਲੋੜ ਨਹੀਂ ਹੈ। ਉੱਥੇ ਅਸੀਂ ਸਿਰਫ਼ ਬੈਂਡਵਿਡਥ ਉਪਲਬਧ ਕਰਾਵਾਂਗੇ।
ਸ੍ਰੀਵਾਸਤਵ ਨੇ ਇਸ ਮੌਕੇ ਕੰਪਨੀ ਦਾ ਜੀ.ਐਸ.ਟੀ. ਨਾਲ ਜੁੜੀਆਂ ਹੋਰ ਸੇਵਾਵਾਂ ਲਈ ਇਸ ਵੈੱਬ ਆਧਾਰਤ ਐਪ ਦੀ ਵਰਤੋਂ ਸਮਾਰਟ ਫ਼ੋਨ, ਟੇਬਲੇਟ ਅਤੇ ਕੰਪਿਊਟਰ ਰਾਹੀਂ ਵੀ ਕੀਤਾ ਜਾ ਸਕੇਗਾ। ਕੰਪਨੀ ਜਲਦੀ ਹੀ ਇਸ ਦੀ ਮੋਬਾਈਲ ਐਪ ਵੀ ਪੇਸ਼ ਕਰੇਗੀ। ਬੀ.ਐਸ.ਐਨ.ਐਲ. ਜਨਰਲ ਮੈਨੇਜਰ ਵਾਈ.ਐਨ. ਸਿੰਘ ਨੇ ਦੱਸਿਆ ਕਿ ਇਹ ਇੱਕ ਪ੍ਰੀਪੇਡ ਸੇਵਾ ਹੈ। ਇਸ ਐਪਲੀਕੇਸ਼ਨ ਦਾ ਮੋਬਾਈਲ ਵਰਜਣ ਜਾਂ ਮੋਬਾਈਲ ਐਪ ਵੀ ਬਣਾ ਰਹੀ ਹੈ ਜੋ ਕਿ ਮਹੀਨੇ ਭਰ 'ਚ ਆਉਣ ਦੀ ਸੰਭਾਵਨਾ ਹੈ। ਕੰਪਨੀ ਇਹ ਐਪ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਅਤੇ ਕੁੱਝ ਖੇਤਰੀ ਭਾਸ਼ਾਵਾਂ 'ਚ ਵੀ ਉਪਲਬਧ ਕਰਵਾਏਗੀ।