ਚੰਡੀਗੜ੍ਹ: ਸ਼ਿਓਮੀ ਇੰਡੀਆ ਨੇ ਰੈੱਡਮੀ 4ਏ ਦੇ ਇੱਕ ਨਵੇਂ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੈਰੀਐਂਟ ਨੂੰ ਭਾਰਤ ਲਾਂਚ ਕਰ ਦਿੱਤਾ ਹੈ। ਰੈੱਡਮੀ 4ਏ ਦੇ ਨਵੇਂ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 6,999 ਰੁਪਏ ਰੱਖੀ ਗਈ ਹੈ ਜਦਕਿ ਓਰਿਜਨਲ 2ਜੀ.ਬੀ. ਰੈਮ/16ਜੀ.ਬੀ. ਵੈਰੀਐਂਟ ਦੀ ਕੀਮਤ 5,999 ਰੁਪਏ ਸੀ।

ਸ਼ਿਓਮੀ ਇੰਡੀਆ ਦੇ ਮੁਖੀ ਮਨੁ ਕੁਮਾਰ ਜੈਨ ਨੇ ਵੀ ਟਵੀਟ ਕੀਤਾ ਕਿ ਸ਼ਿਓਮੀ ਰੈੱਡਮੀ 4ਏ ਦਾ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੈਰੀਐਂਟ 31 ਅਗਸਤ ਤੋਂ ਮੀ ਡਾਟ ਕਾਮ ਸਮੇਤ ਕਈ ਦੂਜੀਆਂ ਈ-ਕਾਮਰਸ ਸਾਈਟਾਂ 'ਤੇ ਮਿਲੇਗਾ।

ਰੈੱਡਮੀ 4ਏ ਦੇ ਫੀਚਰਜ਼

ਸ਼ਿਓਮੀ ਰੈੱਡਮੀ 4ਏ 'ਚ 5-ਇੰਚ ਦੀ ਐੱਚ.ਡੀ. (1280x720 ਪਿਕਸਲ) ਡਿਸਪਲੇ ਹੈ। ਇਸ ਵਿਚ 1.4 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈੱਸਰ ਦੇ ਨਾਲ ਗ੍ਰਾਫ਼ਿਕਸ ਲਈ ਐਡਰੀਨੋ 308 ਜੀ.ਪੀ.ਯੂ. ਦਿੱਤਾ ਗਿਆ ਹੈ। ਰੈਮ 3ਜੀ.ਬੀ. ਹੈ। ਇਨਬਿਲਟ ਸਟੋਰੇਜ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਰੈੱਡਮੀ 4ਏ 'ਚ ਪੀ.ਡੀ.ਐੱਫ., 5 ਲੈਂਜ਼-ਸਿਸਟਮ ਤੇ ਅਪਰਚਰ ਐੱਫ/2.2 ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਲਈ ਅਪਰਚਰ ਐੱਫ/2.2 ਦੇ ਨਾਲ 5 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4ਜੀ ਐੱਲ.ਟੀ.ਈ. ਤੋਂ ਇਲਾਵਾ ਇਸ ਫ਼ੋਨ 'ਚ ਵਾਈ-ਫਾਈ 802.11 ਬੀ/ਜੀ/ਐਨ, ਜੀ.ਪੀ.ਐਸ., ਏ-ਜੀ.ਪੀ.ਐਸ. ਤੇ ਬਲੂਟੁਥ 4.1 ਵਰਗੇ ਫ਼ੀਚਰ ਹਨ।

ਰੈੱਡਮੀ 4ਏ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜਾਇਰੋਸਕੋਪ, ਇੰਫਰਾਰੈੱਡ ਤੇ ਪ੍ਰਾਕਸੀਮਿਟੀ ਸੈਂਸਰ ਹੈ। ਫ਼ੋਨ ਦਾ ਡਾਈਮੈਂਸ਼ਨ 139.5x70.4x8.5 ਮਿਲੀਮੀਟਰ ਤੇ ਭਾਰ 131.5 ਗਰਾਮ ਹੈ। ਇਸ ਸਮਾਰਟਫੋਨ 'ਚ 3120ਐਮ.ਏ.ਐਚ. ਦੀ ਬੈਟਰੀ ਹੈ।