ਨਵੀਂ ਦਿੱਲੀ: ਐਪਲ ਆਪਣੇ ਨਵੇਂ ਆਈਫ਼ੋਨ 8 'ਤੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ। ਲਾਂਚ ਤੋਂ ਪਹਿਲਾਂ ਇਸ ਨਵੇਂ ਫ਼ੋਨ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਆਈਫ਼ੋਨ 8 ਦੀ ਕੀਮਤ ਬਾਰੇ ਨਵੀਂ ਖ਼ਬਰ ਸਾਹਮਣੇ ਆਈ ਹੈ।

'ਨਿਊਯਾਰਕ ਟਾਈਮਜ਼' ਦੀ ਮੰਨੀਏ ਤਾਂ ਆਈਫ਼ੋਨ ਦੇ ਪ੍ਰੀਮੀਅਮ ਮਾਡਲ ਆਈਫ਼ੋਨ 8 ਦੀ ਕੀਮਤ ਅਮਰੀਕਾ ਵਿੱਚ 999 ਡਾਲਰ (ਕਰੀਬ 64,000 ਰੁਪਏ) ਹੋਵੇਗੀ।

ਰਿਪੋਰਟ ਮੁਤਾਬਕ ਇਸ ਫ਼ੋਨ ਦਾ ਆਪਰੇਟਿੰਗ ਸਿਸਟਮ iOS 11 ਅਪਡੇਟ ਨਾਲ ਆਵੇਗਾ ਜਿਸ ਨਾਲ ਸਿਰੀ ਹੋਰ ਜ਼ਿਆਦਾ smart ਯਾਨੀ ਤੇਜ਼ ਹੋ ਜਾਵੇਗਾ। ਇਸ ਦੇ Face Scanner ਬਾਰੇ ਲੋਕਾਂ ਵਿੱਚ ਕਾਫ਼ੀ ਉਤਸੁਕਤਾ ਹੈ।

ਹਾਲ ਹੀ ਵਿੱਚ ਸਾਹਮਣੇ ਆਈ ਫਰੈਂਚ ਵੈਬਸਾਈਟ mac4ever ਮੁਤਾਬਕ ਤਕਰੀਬਨ ਦੋ ਹਫ਼ਤੇ ਬਾਅਦ ਯਾਨੀ 12 ਸਤੰਬਰ ਨੂੰ ਆਈਫੋਨ 8 ਲਾਂਚ ਹੋਵੇਗਾ। ਇਸ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ 22 ਸਤੰਬਰ ਤੋਂ ਫ਼ੋਨ ਦੀ ਵਿਕਰੀ ਸ਼ੁਰੂ ਹੋ ਜਾਵੇਗੀ।

ਪਿਛਲੀ ਲੀਕ ਹੋਈਆਂ ਖ਼ਬਰਾਂ ਮੁਤਾਬਕ ਇਸ ਫ਼ੋਨ ਵਿੱਚ 5.8 ਇੰਚ OLED ਗਲਾਸ ਵਾਲੀ ਸਕਰੀਨ ਹੋਵੇਗੀ। ਆਈਫ਼ੋਨ 8 ਐਪਲ ਦਾ ਅਜਿਹਾ ਪਹਿਲਾ ਫ਼ੋਨ ਹੋਵੇਗਾ ਜਿਸ ਵਿੱਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਹੋਵੇਗੀ ਤੇ ਨਾਲ ਹੀ 3D ਕੈਮਰਾ ਹੋਵੇਗਾ।

ਆਈਫ਼ੋਨ 8 ਵਿੱਚ ਐਪਲ ਇਨ-ਸਕ੍ਰੀਨ ਫਿੰਗਰਪ੍ਰਿੰਟ ਸੈਂਸਰ ਤਕਨੀਕ ਦੇਵੇਗੀ ਜਾਂ ਨਹੀਂ ਇਸ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਰਿਪੋਰਟ ਮੁਤਾਬਕ ਕਵਾਲਕਾਮ ਦੀ ਇਸ-ਸਕ੍ਰੀਨ ਫਿੰਗਰਪ੍ਰਿੰਟ ਤਕਨੀਕ ਦੀ ਸ਼ਿਪਿੰਗ ਵਿੱਚ ਦੇਰੀ ਹੋ ਸਕਦੀ ਹੈ। ਅਜਿਹੇ ਵਿੱਚ ਉਮੀਦ ਹੈ ਕਿ ਐਪਲ ਟਚ ਆਈ.ਡੀ. ਸੈਂਸਰ ਤਕਨੀਕ ਆਈਫ਼ੋਨ 8 ਵਿੱਚ ਨਹੀਂ ਦੇਵੇਗਾ।