ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਜੀਓਫੋਨ ਦੀ ਪ੍ਰੀ-ਬੁਕਿੰਗ ਬੀਤੀ ਸ਼ਾਤ ਤੋਂ ਸ਼ੁਰੂ ਹੋ ਚੁੱਕੀ ਹੈ। ਮਾਈਜੀਓ ਐਪ ਅਤੇ jio.com 'ਤੇ ਇਸ ਫੋਨ ਦੀ ਬੁਕਿੰਗ ਕੀਤੀ ਜਾ ਰਹੀ ਹੈ ਪਰ ਬੁਕਿੰਗ ਦੇ ਪਹਿਲੇ ਦਿਨ ਹੀ ਲੋਕਾਂ ਨੁੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ 5:30 ਵਜੇ ਜਦੋਂ ਬੁਕਿੰਗ ਸ਼ੁਰੂ ਹੋਈ ਤਾਂ ਪਹਿਲੇ 12 ਮਿੰਟਾਂ 'ਚ ਹੀ ਜੀਓ ਵੈਬਸਾਈਟ ਕ੍ਰੈਸ਼ ਹੋ ਗਈ।

ਮਾਇਜੀਓ ਐਪ ਤੋਂ ਬੁਕਿੰਗ ਤੋਂ ਵੀ ਫੋਨੀ ਦੀ ਬੁਕਿੰਗ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੁਕਿੰਗ ਦੀ ਕੋਸ਼ਿਸ਼ ਕਰਨ ਵਾਲੇ ਗਾਹਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਵੈੱਬਸਾਈਟ ਦਾ ਪੇਜ਼ ਖੋਲ੍ਹਿਆ ਤਾਂ ਉਹ ਕਾਲਾ ਹੋ ਗਿਆ। ਇਸ 'ਤੇ ਇਕ ਐਰਰ ਦਿੱਸਣ ਲੱਗ ਗਿਆ।