ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ ਗਾਹਕਾਂ ਲਈ ਨਵਾਂ ਆਫ਼ਰ ਲੈ ਕੇ ਆਈ ਹੈ। ਕੰਪਨੀ ਨੇ 249 ਰੁਪਏ ਵਿੱਚ ਅਸੀਮਤ ਇੰਟਰਨੈੱਟ ਬਰਾਡਬੈਂਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦਾ ਨਾਂ BB249 ਰੱਖਿਆ ਗਿਆ ਹੈ। ਇਸ ਵਿੱਚ ਗਾਹਕਾਂ ਨੂੰ ਇੱਕ ਮਹੀਨੇ ਤੱਕ ਅਸੀਮਤ ਡਾਟਾ ਮਿਲੇਗਾ। BB249 ਬਰਾਡਬੈਂਡ ਪਲਾਨ ਵਿੱਚ ਗਾਹਕਾਂ ਨੂੰ 249 ਰੁਪਏ ਵਿੱਚ 5 ਜੀਬੀ ਤੱਕ 8 Mbps ਸਪੀਡ ਮਿਲੇਗੀ। ਇਸ ਤੋਂ ਬਾਅਦ ਇੱਕ 1 Mbps ਦੀ ਸਪੀਡ ਨਾਲ ਇੰਟਰਨੈੱਟ ਚੱਲੇਗਾ।


ਇਹ BB249 ਪਲਾਨ 31 ਮਾਰਚ 2018 ਤੱਕ ਲਿਆ ਜਾ ਸਕਦਾ ਹੈ। ਇਹ ਜੰਮੂ-ਕਸ਼ਮੀਰ ਤੇ ਅੰਡੇਮਾਨ ਨਿਕੋਬਾਰ ਨੂੰ ਛੱਡ ਕੇ ਸਾਰੇ ਪਾਸੇ ਇਸਤੇਮਾਲ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਨਵੇਂ ਬਰਾਡਬੈਂਡ ਗਾਹਕਾਂ ਨੂੰ ਹੀ ਮਿਲੇਗਾ। ਮਤਲਬ ਜੇਕਰ ਤੁਸੀਂ ਪਹਿਲਾਂ ਤੋਂ ਬੀਐਸਐਨਐਲ ਗਾਹਕ ਨਹੀਂ ਹੋ ਤਾਂ ਇਹ ਪਲਾਨ ਇਸਤੇਮਾਲ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਕੰਪਨੀ ਨੇ ਬੀਐਸਐਨਐਲ ADSL Modem ਦੀ ਕੀਮਤ ਵੀ ਘਟਾਈ ਹੈ। ਪਹਿਲਾਂ ਇਹ ਮੌਡਮ 1500 ਰੁਪਏ ਦਾ ਸੀ ਹੁਣ ਇਹ 1250 ਰੁਪਏ ਦਾ ਕਰ ਦਿੱਤਾ ਗਿਆ ਹੈ। ਕੰਪਨੀ ਨੇ ਟਵੀਟ ਕਰਕੇ ਇਸ ਆਫ਼ਰ ਦੀ ਜਾਣਕਾਰੀ ਦਿੱਤੀ।