ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ 'ਤੇ ਰੋਕ ਲਈ ਸਰਵੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਫੇਸਬੁੱਕ ਹੁਣ ਆਪਣੇ ਮੈਂਬਰਾਂ 'ਚ ਸਰਵੇ ਕਰਾ ਕੇ ਸਾਈਟ ਦੀ ਖ਼ਬਰ ਫੀਡ 'ਚ ਭਰੋਸੇਯੋਗਤਾ 'ਚ ਸਰੋਤਿਆਂ ਦੀ ਤਰਜੀਹ ਨਿਰਧਾਰਤ ਕਰੇਗੀ।
ਹਰ ਮਹੀਨੇ ਦੋ ਕਰੋੜ ਯੂਜ਼ਰ ਵਾਲੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ, 'ਇਹ ਕਦਮ ਸਨਸਨੀਖੇਜ਼ ਖ਼ਬਰਾਂ 'ਤੇ ਲਗਾਮ ਲਗਾਉਣ ਅਤੇ ਗੁਣਵੱਤਾ ਦੇ ਅਧਾਰ 'ਤੇ ਖ਼ਬਰ ਸਰੋਤਿਆਂ ਤਕ ਪਹੁੰਚਾਉਣ ਲਈ ਉਠਾਇਆ ਜਾ ਰਿਹਾ ਹੈ। ਫੇਸਬੁੱਕ ਦੇ ਅਧਿਕਾਰੀ ਜਾਂ ਮਾਹਿਰ ਨਹੀਂ ਬਲਕਿ ਇਸ ਦੇ ਯੂਜ਼ਰ ਹੀ ਖ਼ਬਰ ਆਊੁਟਲੇਟ ਦੀ ਰੈਂਕਿੰਗ ਨਿਰਧਾਰਤ ਕਰਨਗੇ।'
ਸੋਸ਼ਲ ਸਾਈਟ ਦੇ ਇਸ ਕਦਮ ਨੇ ਦੁਨੀਆ ਭਰ ਦੇ ਮੀਡੀਆ ਅਦਾਰਿਆਂ ਨੂੰ ਚੌਂਕਾ ਦਿੱਤਾ ਹੈ। ਇਸ ਨਾਲ ਫੇਸਬੁੱਕ 'ਤੇ ਉਪਲੱਬਧ ਖ਼ਬਰ ਕੰਟੈਂਟ ਦੀ ਸੰਖਿਆ ਵੀ ਘਟਣ ਦੀ ਸੰਭਾਵਨਾ ਹੈ। 2016 'ਚ ਹੋਈ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਰੂਸ ਸਮਰਥਿਤ ਅਕਾਊੁਂਟ ਨਾਲ ਫੇਸਬੁੱਕ 'ਤੇ ਇਸ਼ਤਿਹਾਰ ਅਤੇ ਗ਼ਲਤ ਖ਼ਬਰਾਂ ਖ਼ੂਬ ਪ੍ਰਸਾਰਿਤ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਫੇਸਬੁੱਕ ਸਵਾਲਾਂ ਦੇ ਘੇਰੇ 'ਚ ਆ ਗਈ ਸੀ। ਇਨ੍ਹਾਂ ਦੇ ਇਲਾਵਾ ਵਿਸ਼ੇਸ਼ ਵਿਚਾਰ ਅਤੇ ਰਾਜਨੀਤਕ ਵਰਗ ਨੂੰ ਸਮੱਰਥਨ ਦੇਣ ਲਈ ਵੀ ਫੇਸਬੁੱਕ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।