ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਸ ਰਾਹੀਂ ਛੋਟੇ ਬਿਜ਼ਨੈੱਸਮੈਨ ਗਾਹਕਾਂ ਨਾਲ ਸਿੱਧੇ ਤੌਰ 'ਤੇ ਜੁੜ ਸਕਣਗੇ। ਇਹ ਫ਼ਿਲਹਾਲ ਇੰਡ੍ਰਾਇਡ ਆਪਰੇਟਿੰਗ ਸਿਸਟਮ ਲਈ ਹੀ ਬਣਾਇਆ ਗਿਆ ਹੈ। ਵਟਸਐਪ ਫ਼ਾਰ ਬਿਜ਼ਨੈੱਸ ਮੁਹਿੰਮ ਨੂੰ ਕੰਪਨੀ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤਾ ਸੀ।

ਸ਼ੁਰੂਆਤੀ ਦਿਨਾਂ ਵਿੱਚ ਵਟਸਐਪ ਨੇ ਇਸ ਫ਼ੀਚਰ ਨੂੰ ਕੁਝ ਕੰਪਨੀਆਂ ਨਾਲ ਟੈਸਟ ਕੀਤਾ ਸੀ। ਹੁਣ ਇਹ ਐਪ ਇੰਡੋਨੇਸ਼ੀਆ, ਇਟਲੀ, ਮੈਕਸਿਕੋ, ਯੂਕੇ ਤੇ ਯੂਐਸ (ਅਮਰੀਕਾ) ਇਨ੍ਹਾਂ ਪੰਜ ਮੁਲਕਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸਾਰੇ ਇਸ ਨੂੰ ਇਸਤੇਮਾਲ ਕਰ ਸਕਣਗੇ।

ਇਹ ਇੱਕ ਅਜਿਹਾ ਐਪ ਹੋਵੇਗਾ ਜਿਸ ਰਾਹੀਂ ਛੋਟੇ ਕਾਰੋਬਾਰੀ ਆਪਣੇ ਗਾਹਕਾਂ ਨਾਲ ਸਿੱਧਾ ਜੁੜ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਨਲਾਈਨ ਫੂਡ, ਫ਼ੈਸ਼ਨ, ਗ੍ਰੌਸਰੀ ਦਾ ਬਿਜ਼ਨੈੱਸ ਕਰਦੇ ਹੋ ਤਾਂ ਇਸ ਨਾਲ ਚੰਗੀ ਤਰਾਂ ਗਾਹਕਾਂ ਨਾਲ ਸੰਪਰਕ ਕਰ ਸਕਦੇ ਹੋ। ਅੰਕੜਿਆਂ ਮੁਤਾਬਕ 80 ਫ਼ੀਸਦੀ ਛੋਟੇ ਕਾਰੋਬਾਰੀ ਆਪਣੇ ਗਾਹਕਾਂ ਨਾਲ ਵਟਸਐਪ ਰਾਹੀਂ ਜੁੜੇ ਹਨ। ਹੁਣ ਬਿਜ਼ਨੈੱਸ ਵਟਸਐਪ ਇਸ ਸਹੂਲਤ ਨੂੰ ਹੋਰ ਸੁਖਾਲਾ ਬਣਾਵਾਂਗੇ।