ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਏਬੀਪੀ ਸਾਂਝਾ | 19 Jan 2018 11:42 AM (IST)
ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ 'ਅਲਫਾ ਬਾਈਕ' ਨਾਂਅ ਨਾਲ ਹਾਈਡ੍ਰੋਜਨ ਪਾਵਰ ਇਲੈਕਟਿ੍ਕ ਸਾਈਕਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ।ਇਸ ਨਵੀਂ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਦੇ ਨਾਲ ਹੀ ਫਰਾਂਸ ਦੀ ਪ੍ਰਾਗਮਾ ਇੰਡਸਟ੍ਰੀਜ਼ ਨਾਂਅ ਦੀ ਇਹ ਕੰਪਨੀ ਗੈਸ ਨਾਲ ਚੱਲਣ ਵਾਲੇ ਸਾਈਕਲ ਬਣਾਉਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਦੋ ਲੀਟਰ ਹਾਈਡ੍ਰੋਜਨ 'ਚ 62 ਮੀਲ (ਕਰੀਬ 100 ਕਿਲੋਮੀਟਰ) ਦੀ ਦੂਰੀ ਤੈਅ ਕਰ ਸਕਦੀ ਹੈ। ਦਰਅਸਲ ਗੈਸ ਨਾਲ ਚੱਲਣ ਵਾਲੇ ਸਾਈਕਲ ਨੂੰ ਕਾਰਪੋਰੇਟ ਜਾਂ ਮਿਊਨਿਸੀਪਲ ਫਲੀਟਸ 'ਚ ਪ੍ਰਯੋਗ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਕੰਪਨੀ ਮਿਲਟਰੀ ਯੂਜ਼ ਲਈ ਫਿਊਲ ਸੇਲਜ਼ ਬਣਾਉਂਦੀ ਹੈ। ਕੰਪਨੀ ਨੇ 60 ਹਾਈਡ੍ਰੋਜਨ ਪਾਵਰਡ ਬਾਈਕ ਦੀ ਵਿਕਰੀ ਫਰਾਂਸ ਦੀਆਂ 60 ਨਗਰ ਪਾਲਿਕਾਵਾਂ ਲਈ ਕੀਤੀ ਹੈ।