ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ ਸਹੂਲਤ ਦੀ ਵਕਾਲਤ ਕੀਤੀ ਹੈ। ਟ੍ਰਾਈ ਨੇ ਕਿਹਾ ਕਿ ਇਸ ਮੁੱਦੇ 'ਤੇ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਟ੍ਰਾਈ ਨੇ ਕਿਹਾ ਕਿ ਐਮਸੀਏ ਸੇਵਾਵਾਂ ਦੇ ਆਪ੍ਰੇਸ਼ਨ ਦੀ ਇਜਾਜ਼ਤ ਮੋਬਾਈਲ ਨੈੱਟਵਰਕ ਨਾਲ ਘੱਟੋ-ਘੱਟ 3000 ਮੀਟਰ ਦੀ ਉਚਾਈ 'ਤੇ ਦਿੱਤੀ ਜਾਣੀ ਚਾਹੀਦੀ ਹੈ।
ਟ੍ਰਾਈ ਨੇ ਕਿਹਾ ਕਿ ਵਾਈ-ਫਾਈ ਆਨ ਬੋਰਡ ਵੱਲੋਂ ਇੰਟਰਨੈੱਟ ਉਸ ਵੇਲੇ ਦੇਣਾ ਚਾਹੀਦਾ ਹੈ ਜਦੋਂ ਡਿਵਾਈਸਾਂ ਫਲਾਈਟ ਜਾਂ ਐਰੋਪਲੇਨ ਮੋਡ 'ਤੇ ਇਸਤੇਮਾਲ ਹੋਣ ਦੀ ਇਜਾਜ਼ਤ ਹੋਵੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਆਈਐਫਸੀ ਸਰਵਿਸ ਪ੍ਰੋਵਾਈਡਰ ਦੇ ਰੂਪ ਵਿੱਚ ਇੱਕ ਅਲੱਗ ਕੈਟਾਗਰੀ ਬਣਨੀ ਚਾਹੀਦੀ ਹੈ। ਇਹ ਲੋਕਾਂ ਨੂੰ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਸੇਵਾਵਾਂ ਦੇਵੇ।