BSNL ਨੇ ਲਾਈ ਡੇਟਾ ਦੀ ਝੜੀ, ਜੀਓ ਨੂੰ ਟੱਕਰਣ ਲਈ 90 ਜੀਬੀ ਡੇਟਾ ਦਾ ਗੱਫਾ
ਏਬੀਪੀ ਸਾਂਝਾ | 08 Oct 2017 12:46 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਬੀਐਸਐਨਐਲ ਆਪਣੇ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਇਆ ਹੈ। 429 ਰੁਪਏ ਦੀ ਕੀਮਤ ਵਾਲੇ ਇਸ ਪਲਾਨ 'ਚ 90 ਦਿਨਾਂ ਲਈ 90 ਜੀ ਬੀ ਡਾਟਾ ਮਿਲੇਗਾ। ਯਾਨੀ ਪ੍ਰਤੀ ਦਿਨ 1 ਜੀਬੀ ਡਾਟਾ। ਇਸ ਦੇ ਨਾਲ ਹੀ ਅਸੀਮਤ ਲੋਕਲ-ਐਸਟੀਡੀ ਕਾਲ ਮਿਲੇਗੀ। BSNL ਲਕਸ਼ਮੀ ਆਫ਼ਰ ਦੀਵਾਲੀ ਮੌਕੇ ਗਾਹਕਾਂ ਨੂੰ ਜੋੜੀ ਰੱਖਣ ਲਈ ਬੀਐਸਐਨਐਲ ਨੇ ਨਵੀਂ ਸਕੀਮ ਦਾ ਐਲਾਨ ਕੀਤਾ ਹੈ ਜਿਸ 'ਚ ਗਾਹਕਾਂ ਨੂੰ ਫੁੱਲ ਟਾਕਟਾਈਮ ਦੇ ਨਾਲ 50 ਫੀਸਦ ਵਾਧੂ ਟਾਕ ਟਾਈਮ ਦੇ ਰਹੀ ਹੈ। ਇਸ ਆਫਰ ਦਾ ਫਾਇਦਾ 16 ਤੋਂ 21 ਅਕਤੂਬਰ ਤੱਕ ਹੀ ਉਠਾਇਆ ਜਾ ਸਕਦਾ ਹੈ। ਜੇਕਰ ਗਾਹਕ ਇਨ੍ਹਾਂ ਦਿਨਾਂ ਦੌਰਾਨ 290 ਰੁਪਏ ਦਾ ਰਿਚਾਰਜ ਕਰਵਾਉਂਦਾ ਹੈ ਤਾਂ ਉਸ ਨੂੰ 435 ਰੁਪਏ ਦਾ ਟਾਕਟਾਈਮ ਮਿਲੇਗਾ।