ਹੁਣ BSNL ਲਿਆਇਆ 499 ਰੁਪਏ 'ਚ ਫ਼ੋਨ
ਏਬੀਪੀ ਸਾਂਝਾ | 27 Dec 2017 04:24 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਤੇ ਏਅਰਟੈੱਲ ਦੇ ਸਸਤੇ ਫ਼ੋਨ ਨੂੰ ਟੱਕਰ ਦੇਣ ਲਈ ਹੁਣ ਬੀਐਸਐਨਐਲ ਨੇ ਸਿਰਫ਼ 499 ਰੁਪਏ ਦਾ Detel D1 ਫ਼ੀਚਰ ਫ਼ੋਨ ਲਾਂਚ ਕੀਤਾ ਹੈ। ਬੀਐਸਐਨਐਲ ਨੇ ਦਿੱਲੀ ਦੀ ਮੋਬਾਈਲ ਬਣਾਉਣ ਵਾਲੀ ਕੰਪਨੀ ਡੀਟਲ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ Detel D1 ਸਭ ਤੋਂ ਸਸਤਾ ਫ਼ੀਚਰ ਫ਼ੋਨ ਹੈ। ਇਸ ਫ਼ੋਨ 'ਤੇ ਕੀਤੇ ਜਾਣ ਵਾਲਾ ਪਹਿਲਾ ਰੀਚਾਰਜ 365 ਦਿਨ ਚੱਲੇਗਾ। ਇਸ ਸਮਝੌਤੇ ਤਹਿਤ ਗਾਹਕਾਂ ਨੂੰ 103 ਰੁਪਏ ਦਾ ਟੌਕ-ਟਾਈਮ ਮਿਲੇਗਾ। ਇਸ ਵਿੱਚ BSNL ਤੋਂ BSNL 15 ਪੈਸੇ ਪ੍ਰਤੀ ਮਿੰਟ ਕਾਲ ਹੋਵੇਗੀ। ਕਿਸੇ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ 40 ਪੈਸੇ ਪ੍ਰਤੀ ਮਿਨਟ ਖ਼ਰਚਣੇ ਪੈਣਗੇ। ਇਸ ਫ਼ੀਚਰ ਫ਼ੋਨ ਚ 1.44 ਇੰਚ ਦੀ ਮੋਨੋਕ੍ਰੋਮ ਡਿਸਪਲੇ ਹੈ। ਫਿਜ਼ੀਕਲ ਕੀਪੈਡ ਦੇ ਨਾਲ ਇਸ ਸਿੰਗਲ ਸਿਮ ਫ਼ੋਨ ਵਿੱਚ 650 ਐਮਏਐਚ ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਸ ਵਿੱਚ ਟੌਰਚ, ਫੋਨਬੁਕ ਤੇ ਰੇਡੀਓ ਵੀ ਹੈ। ਬੀਐਸਐਨਐਲ ਦੇ ਬੁਲਾਰੇ ਨੇ ਕਿਹਾ, "ਅਸੀਂ ਆਪਣੇ ਗਾਹਕਾਂ ਨੂੰ ਸਸਤੀ ਤੇ ਚੰਗੀਆਂ ਸੇਵਾਵਾਂ ਦੇਣ ਲਈ ਪ੍ਰਤੀਬੱਧ ਹਾਂ। ਸਾਡਾ ਮਕਸਦ ਪੂਰੇ ਮੁਲਕ ਵਿੱਚ ਆਪਣੀਆਂ ਸੇਵਾਵਾਂ ਨੂੰ ਲੈ ਕੇ ਜਾਣਾ ਹੈ। ਇਸ ਲਈ ਅਸੀਂ ਸਾਂਝੇਦਾਰੀ ਨਾਲ ਮੋਬਾਈਲ ਫ਼ੋਨ ਖ਼ਰੀਦਣ ਵਾਲਿਆਂ ਲਈ ਵੀ ਸਕੀਮ ਲੈ ਕੇ ਆ ਰਹੇ ਹਾਂ।" ਇਸ ਤੋਂ ਪਹਿਲਾਂ ਕੰਪਨੀ ਸਮਾਰਟਫ਼ੋਨ ਵੀ ਲਾਂਚ ਕਰ ਚੁੱਕੀ ਹੈ। ਇਹ ਫ਼ੋਨ 22 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਕਵਾਲਕੌਮ ਸਨੈਪਡ੍ਰੈਗਨ 205 ਪ੍ਰੋਸੈਸਰ ਹੈ। 512 ਐਮਬੀ ਰੈਮ ਹੈ ਤੇ 4ਜੀਬੀ ਦੀ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ 2000 ਐਮਏਐਚ ਦੀ ਬੈਟਰੀ ਹੈ।