ਨਵੀਂ ਦਿੱਲੀ: ਲੰਮੇ ਸਮੇਂ ਤੋਂ ਇੰਤਜਾਰ ਕੀਤਾ ਜਾ ਰਿਹਾ ਬਜ਼ਟ ਸਮਾਰਟਫੋਨ ਰੀਅਲ ਮੀ2 ਅੱਜ ਆ ਗਿਆ। ਇਹ ਫੋਨ ਰੀਅਲ ਮੀ ਡਿਵਾਇਸ ਦਾ ਦੂਜਾ ਜੈਨਰੇਸ਼ਨ ਹੈ। ਫੋਨ ਦੀ ਸ਼ੁਰੂਆਤੀ ਕੀਮਤ 8,990 ਰੁਪਏ ਹੈ।
ਡਿਜ਼ਾਇਨ ਤੇ ਡਿਸਪਲੇਅ:
ਰੀਅਲ ਮੀ2 'ਚ 6.2 ਇੰਚ ਦਾ ਸੁਪਰ ਵਿਊ ਨੌਚ ਫੁੱਲ ਸਕਰੀਨ ਦੀ ਸੁਵਿਧਾ ਦਿੱਤੀ ਗਈ ਹੈ। ਇਹ ਪਹਿਲਾ ਨੌਚ ਵਾਲਾ ਅਜਿਹਾ ਫੋਨ ਹੈ ਜਿਸ ਦੀ ਕੀਮਤ 10 ਹਜ਼ਾਰ ਤੋਂ ਘੱਟ ਹੈ। ਰੀਅਲ ਮੀ2 ਨੂੰ ਡਾਇਮੰਡ ਲੁਕ ਦਿੱਤਾ ਗਿਆ ਹੈ। ਫਾਈਬਰ ਗਲਾਸ 'ਚ 12 ਲੇਅਰਸ ਦੀ ਵਰਤੋਂ ਕੀਤੀ ਗਈ ਹੈ। ਫੋਨ ਦੇ ਡਿਊਲ ਰੀਅਰ ਕੈਮਰੇ 'ਚ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਗਈ ਹੈ। ਤਿੰਨ ਰੰਗਾਂ ਇਹ ਫੋਨ ਉਪਲਬਧ ਹੈ ਜਿਸ 'ਚ ਬਲੈਕ, ਡਾਇਮੰਡ ਬਲੂ ਤੇ ਡਾਇਮੰਡ ਰੈੱਡ ਸ਼ਾਮਲ ਹਨ।
ਬੈਟਰੀ ਤੇ ਪ੍ਰੋਸੈਸਰ:
ਰੀਅਲਮੀ2 'ਚ ਕੁਆਲਕਮ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 4230mAh ਹੈ। ਰੀਅਲ ਮੀ2 'ਤੇ ਤੁਸੀਂ 44 ਘੰਟੇ ਲਗਾਤਾਰ ਗੱਲ ਕਰ ਸਕਦੇ ਹੋ, 18 ਘੰਟੇ ਗਾਣੇ ਸੁਣ ਸਕਦੇ ਹੋ ਤੇ 18 ਘੰਟਿਆਂ ਤੱਕ ਬ੍ਰਾਊਜਿੰਗ ਕਰ ਸਕੇਦ ਹਨ। ਕੈਮਰਾ:
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 13 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਰੀਅਲਮੀ2 'ਚ ਕਈ ਕੈਮਰਾ ਮੋਡ ਆਉਂਦੇ ਹਨ ਜਿਸ 'ਚ ਟਾਇਮ ਲੈਪਸ, ਪੋਟਰੇਟ, ਐਚਡੀਆਰ ਤੇ ਪੋਨੋਰਮਾ ਜਿਹੇ ਫੀਚਰਸ ਦਿੱਤੇ ਗਏ ਹਨ। ਫੋਨ 'ਚ ਬਿਊਟੀ ਮੋਡ ਵੀ ਹੈ। ਇਸ ਫੋਨ ਦੀ ਮਦਦ ਨਾਲ ਤੁਸੀਂ 1080 ਪਿਕਸਲਸ 'ਤੇ ਵੀਡੀਓ ਬਣਾ ਸਕਦੇ ਹੋ।
ਸਟੋਰੇਜ:
3ਜੀਬੀ ਰੈਮ ਤੇ 32 ਜੀਬੀ ਸਟੋਰੇਜ ਤੇ ਦੂਜੇ ਵੇਰੀਐਂਟ 'ਚ 4ਜੀਬੀ ਰੈਮ ਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ। ਫੋਨ ਅਨਲੌਕ ਕਰਨ ਲਈ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਗਈ ਹੈ। ਰੀਅਲਮੀ2 ਫੇਸ ਅਨਲੌਕ ਤੇ ਸਮਾਰਟ ਅਨਲੌਕ ਦੇ ਨਾਲ ਆਇਆ ਹੈ। ਇਨ੍ਹਾਂ ਫੀਚਰਸ ਨਾਲ ਲੈਸ ਰੀਅਲ ਮੀ2 ਦੀ ਕੀਮਤ ਸਿਰਫ 10 ਹਜ਼ਾਰ ਰੁਪਏ ਹੈ।