ਨਵੀਂ ਦਿੱਲੀ: ਕੈਂਬ੍ਰਿਜ ਐਨਾਲਿਟਿਕਾ ਦੇ ਪੰਗੇ ਤੋਂ ਬਾਅਦ ਲੋਕ ਹੁਣ ਆਪਣੇ ਡੇਟਾ ਨੂੰ ਲੈ ਕੇ ਕਾਫੀ ਜਾਗਰੂਕ ਹੋ ਗਏ ਹਨ। ਇਸ ਬਾਰੇ ਹੁਣ ਕਾਫੀ ਸਰਚ ਕੀਤਾ ਜਾ ਰਿਹਾ ਹੈ ਕਿ ਕਿਵੇਂ ਆਪਣੇ ਡੇਟਾ ਨੂੰ ਵੱਧ ਤੋਂ ਵੱਧ ਸੇਫ ਰੱਖਿਆ ਜਾ ਸਕਦਾ ਹੈ। ਹੁਣ ਇੱਕ ਨਵੀਂ ਰਿਪੋਰਟ ਵਿੱਚ ਇਹ ਪਤਾ ਲੱਗਿਆ ਹੈ ਕਿ ਵਟਸਐਪ ਵੀ ਫੇਸਬੁਕ ਵਾਂਗ ਆਪਣਾ ਡਾਟਾ ਸ਼ੇਅਰ ਕਰ ਰਿਹਾ ਹੈ। ਇਸ ਬਾਰੇ ਵਟਸਐਪ ਨੇ ਕਿਹਾ ਹੈ ਕਿ ਉਹ ਯੂਜ਼ਰਾਂ ਦਾ ਡੇਟਾ ਲੈਂਦਾ ਹੈ ਤੇ ਹਰ ਮੈਸੇਜ ਸੇਫ ਹੈ। ਇੱਕ ਆਪਸ਼ਨ ਨਾਲ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਸਾਡਾ ਵਟਸਐਪ ਦਾ ਡੇਟਾ ਫੇਸਬੁਕ ਨਾਲ ਸ਼ੇਅਰ ਹੋਵੇ ਜਾਂ ਨਹੀਂ।


ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਆਪਣੇ ਡੇਟਾ ਨੂੰ ਫੇਸਬੁਕ ਨਾਲ ਸ਼ੇਅਰ ਕਰਨ ਤੋਂ ਰੋਕਿਆ ਜਾ ਸਕਦਾ ਹੈ। ਜਦੋਂ ਤੁਸੀਂ ਆਪਣੇ ਸਮਾਰਟਫੋਨ ਵਿੱਚ ਵਟਸਐਪ ਨੂੰ ਇੰਸਟਾਲ ਕਰਦੇ ਹੋ ਤਾਂ ਉਹ ਸਰਵਿਸ ਐਂਡ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਐਗਰੀ ਨੂੰ ਪੁੱਛਦਾ ਹੈ। ਐਗਰੀ ਕਰਨ ਤੋਂ ਪਹਿਲਾਂ ਰੀਡ ਮੋਰ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਥੱਲੇ ਤੁਹਾਨੂੰ ਇੱਕ ਕੰਟਰੋਲ ਬਟਨ ਨਜ਼ਰ ਆਵੇਗਾ।


ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਵਟਸਐਪ ਡਾਟਾ ਫੇਸਬੁਕ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ। ਜੇਕਰ ਤੁਹਾਡੇ ਮੋਬਾਈਲ 'ਤੇ ਵਟਸਐਪ ਚੱਲ ਰਿਹਾ ਹੈ ਤਾਂ ਸੈਟਿੰਗ ਵਿੱਚ ਜਾ ਕੇ ਇਸ ਨੂੰ ਬਦਲਿਆ ਜਾ ਸਕਦਾ ਹੈ। ਇਸ ਲਈ ਮਾਈ ਸ਼ੇਅਰ ਅਕਾਉਂਟ 'ਤੇ ਕਲਿੱਕ ਕਰਨਾ ਹੋਵੇਗਾ। ਤੁਹਾਡਾ ਵਟਸਐਪ ਡੇਟਾ ਫੇਸਬੁਕ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904