ਚੰਡੀਗੜ੍ਹ: ਕਈ ਵਾਰ ਹੁੰਦਾ ਹੈ ਕਿ ਅਸੀਂ ਫੋਨ 'ਤੇ ਜ਼ਰੂਰੀ ਕੰਮ ਕਰ ਰਹੇ ਹੁੰਦੇ ਹਾਂ ਤੇ ਅਚਾਨਕ ਸਿਗਨਲ ਚਲਾ ਜਾਂਦਾ ਹੈ ਜਾਂ ਡੇਟਾ ਕੁਨੈਕਸ਼ਨ ਗਾਇਬ ਹੋ ਜਾਂਦਾ ਹੈ। ਅਜਿਹਾ ਕਈ ਵਾਰ ਹੁੰਦਾ ਹੈ ਪਰ ਇਸ ਮੁਸੀਬਤ ਦਾ ਕੋਈ ਹੱਲ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨੀ ਦਾ ਹੱਲ ਦੱਸਾਂਗੇ। ਇਸ ਤਰੀਕੇ ਨਾਲ ਤੁਸੀਂ ਕੁਝ ਸੈਕਿੰਡਸ ਵਿੱਚ ਇਸ ਪ੍ਰੇਸ਼ਾਨੀ ਤੋਂ ਨਿਜਾਤ ਪਾ ਸਕਦੇ ਹੋ।

⦁ ਜੇ ਤੁਹਾਡੇ ਕੋਲ ਐਂਡ੍ਰੌਇਡ ਫੋਨ ਹੈ ਤਾਂ ਕੁਇਕ ਸੈਟਿੰਗਜ਼ ਵਿੱਚ ਜਾਓ ਤੇ ਫਲਾਈਟ ਮੋਡ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਉਦੋਂ ਤਕ ਇੰਤਜ਼ਾਰ ਕਰੋ ਜਦੋਂ ਤਕ ਤੁਹਾਡਾ ਵਾਈਫਾਈ ਤੇ ਸੈਲੂਲਰ ਕੁਨੈਕਸ਼ਨ ਪੂਰੀ ਤਰ੍ਹਾਂ ਨਾਲ ਚਲਾ ਨਹੀਂ ਜਾਂਦਾ। ਜੇ ਅਜਿਹਾ ਨਹੀਂ ਹੁੰਦਾ ਤਾਂ 30 ਸੈਕਿੰਡਸ ਤਕ ਇੰਤਜ਼ਾਰ ਕਰੋ ਤੇ ਫਿਰ ਫਲਾਈਟ ਮੋਡ ਹਟਾ ਦਿਓ।

⦁ ਆਈਫੋਨ ਯੂਜ਼ਰਸ ਕੰਟਰੋਲ ਸੈਂਟਰ ਖੋਲ੍ਹੋ। ਆਈਫੋਨ X ਸੀਰੀਜ਼ ਵਿੱਚ ਤੁਸੀਂ ਸੱਜੇ ਕੋਨੇ ਵਿੱਚ ਸਭ ਤੋਂ ਉੱਪਰ ਜਾ ਕੇ ਇਸ ਤਰ੍ਹਾਂ ਕਰ ਸਕਦੇ ਹੋ। ਪੁਰਾਣੇ ਮਾਡਲਾਂ ਵਿੱਚ ਇਹ ਤੁਹਾਨੂੰ ਵਿੱਚ ਵਿਚਾਲੇ ਮਿਲ ਜਾਏਗਾ। ਫਿਰ ਤੁਹਾਨੂੰ ਫਲਾਈਟ ਮੋਡ ਕਲਿੱਕ ਕਰਨਾ ਪਏਗਾ। ਚਾਲੂ ਹੋਣ 'ਤੇ ਇਹ ਨਾਰੰਗੀ ਰੰਗ ਦਾ ਹੋ ਜਾਏਗਾ। ਅਜਿਹਾ ਹੋਣ ਤੋਂ ਬਾਅਦ ਇੱਕ ਮਿੰਟ ਬਾਅਦ ਫਿਰ ਇਸ ਨੂੰ ਬੰਦ ਕਰ ਦਿਓ।

⦁ ਇਸ ਤੋਂ ਇਲਾਵਾ ਆਪਣੇ ਫੋਨ ਨੂੰ ਰੀਸਟਾਰਟ ਕਰੋ।
⦁ ਸਿੰਮ ਕੱਢੋ ਤੇ ਫਿਰ ਦੁਬਾਰਾ ਪਾਓ।
⦁ ਨੈੱਟਵਰਕ ਸੈਟਿੰਗਜ਼ ਦੁਬਾਰਾ ਰੀਸੈਟ ਕਰੋ।
⦁ ਆਪਣੇ ਸਿਗਨਲ ਨਿਰਮਾਤਾ ਨੂੰ ਕਾਲ ਕਰੋ।