ਕੈਪਟਨ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਉਹ ਸਮੇਂ ਦੇ ਹਾਣੀ ਬਣਦੇ ਹੋਏ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੋਂ ਬਾਅਦ ਸਨੈਪਚੈਟ 'ਤੇ ਵੀ ਆ ਗਏ ਹਨ ਅਤੇ ਇੱਥੇ ਵੀ ਨੌਜਵਾਨਾਂ ਨਾਲ ਸਾਂਝ ਕਾਇਮ ਕਰਨਗੇ। ਉਨ੍ਹਾਂ ਨੌਜਵਾਨਾਂ ਨੂੰ ਸਨੈਪਚੈਟ ਰਾਹੀਂ ਆਪਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਸਨੈਪਚੈਟ ਤਸਵੀਰਾਂ ਰਾਹੀਂ ਗੱਲਬਾਤ ਕਰਨ ਲਈ ਨਵੀਂ ਚੈਟ ਐਪਲੀਕੇਸ਼ਨ ਹੈ, ਜੋ ਨੌਜਵਾਨਾਂ ਵਿੱਚ ਕਾਫੀ ਪ੍ਰਚਲਿਤ ਹੈ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਲਈ ਮੁਫ਼ਤ ਸਮਾਰਟਫ਼ੋਨ ਦੇਣ ਦਾ ਵਾਅਦਾ ਹਾਲੇ ਤਕ ਪੂਰਾ ਨਹੀਂ ਕੀਤਾ ਪਰ ਸੋਸ਼ਲ ਮੀਡੀਆ ਤਕ ਆਪਣੀ ਪਹੁੰਚ ਵਧਾ ਰਹੇ ਹਨ। ਪਰ ਨੌਜਵਾਨ ਬੇਸਬਰੀ ਨਾਲ ਉਨ੍ਹਾਂ ਦੇ ਮੁਫ਼ਤ ਸਮਾਰਟਫ਼ੋਨ ਦਾ ਇੰਤਜ਼ਾਰ ਕਰ ਰਹੇ ਹਨ ਤੇ ਵਿਰੋਧੀ ਇਸ ਮੁੱਦੇ 'ਤੇ ਉਨ੍ਹਾਂ ਨੂੰ ਘੇਰਾ ਵੀ ਪਾਉਂਦੇ ਰਹਿੰਦੇ ਹਨ।