ਨਵੀਂ ਦਿੱਲੀ : ਬ੍ਰਿਟੇਨ ਦੀ ਸੰਸਥਾ ਗਲੋਬਲ ਨੈਸ਼ਨਲ ਕਾਰ ਅਸੈਸਮੈਂਟ ਪ੍ਰੋਗਰਾਮ (ਐਨ.ਸੀ.ਏ.ਪੀ.) ਨੇ ਹਾਲ ਹੀ ਵਿੱਚ ਭਾਰਤ ਵਿੱਚ ਬਣੀ ਰੈਨੋ ਕਵਿੱਡ ਤੇ ਹੌਂਡਾ ਮੋਬੈਲਿਓ ਦਾ ਕ੍ਰੈਸ਼ ਟੈਸਟ ਕਰਵਾਇਆ ਸੀ। ਇਸ ਵਿੱਚ ਕਵਿੱਡ ਨੂੰ ਇੱਕ ਸਟਾਰ ਤੇ ਮੋਬੈਲਿਓ ਦੇ ਬੇਸ ਮਾਡਲ ਨੂੰ ਜ਼ੀਰੋ ਰੇਟਿੰਗ ਹਾਸਲ ਹੋਈ ਹੈ। ਤਾਜ਼ੇ ਟੈਸਟ ਦੇ ਨਤੀਜੇ ਦੱਸਦੇ ਹਨ ਕਿ ਭਾਰਤ ਵਿੱਚ ਬਣੀ ਤੇ ਵਿਕਣ ਵਾਲੀ ਕਾਰ ਪੈਸੇਂਜਰ ਸੁਰੱਖਿਆ ਦੇ ਮਾਮਲੇ ਵਿੱਚ ਕਮਜ਼ੋਰ ਸਾਬਤ ਹੁੰਦੀ ਰਹੀ ਹੈ। ਕਈ ਕ੍ਰੈਸ਼ ਟੈਸਟ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਵੀ ਹਾਲਾਤ ਬਹੁਤ ਸੁਧਰੀ ਨਹੀਂ। ਰੈਨੋ ਕਵਿੱਡ ਕ੍ਰੈਸ਼ ਟੈਸਟ ਵਿੱਚ 1.0 ਇੰਜਨ ਤੇ ਡਰਾਈਵਰ ਸਾਈਡ ਏਅਰਬੈਗ ਵਾਲੀ ਰੈਨੋ ਕਵਿੱਡ ਨੂੰ ਉਤਾਰਿਆ ਗਿਆ ਹੈ। ਕਵਿੱਡ ਦਾ ਅੱਗੇ ਤੋਂ ਕ੍ਰੈਸ਼ ਟੈਸਟ ਹੋਇਆ। ਜਵਾਨ ਪੈਸੇਂਜਰ ਸੁਰੱਖਿਆ ਮਮਲੇ ਵਿੱਚ ਕਵਿੱਡ ਨੂੰ ਇੱਕ ਸਟਾਰ ਰੇਟਿੰਗ ਹਾਸਲ ਹੋਈ। ਰੈਨੋ ਕਵਿੱਡ ਵਿੱਚ ਸੁਰੱਖਿਆ ਨੂੰ ਲੈ ਕੇ ਥੋੜਾ ਜਿਹਾ ਸੁਧਾਰ ਹੋਇਆ ਹੈ। ਹੌਂਡਾ ਮੋਬੈਲਿਓ ਦੇ ਦੋ ਵੈਰੀਐਂਟ ਟੈਸਟ ਵਿੱਚ ਉਤਾਰੇ ਗਏ ਹਨ। ਬੇਸ ਵੈਰਾਐਂਟ ਅਸਫਲ ਰਿਹਾ ਤੇ ਇਸ ਨੂੰ ਜ਼ੀਰੋ ਰੇਟਿੰਗ ਮਿਲੀ। ਉਥੇ ਹੀ ਦੋ ਬੈਗ ਵਾਲੇ ਵੈਰੀਐਂਟ ਨੇ ਵੀ ਚੰਗਾ ਪ੍ਰਦਰਸ਼ਨ ਦਿੱਤਾ। ਇਸ ਨੂੰ ਤਿੰਨ ਸਟਾਰ ਹਾਸਲ ਹੋਏ। ਰਿਜ਼ਲਟ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਮੋਬੈਲਿਓ ਦੇ ਸਾਰੇ ਵੈਰੀਐਂਟ ਵਿੱਚ ਏਅਰਬੈਗ ਜਿਹੇ ਸੇਫਟੀ ਫੀਚਰ ਸਟੈਂਡਰਡ ਦੇਣ ਦੀ ਜ਼ਰੂਰਤ ਹੈ।