ਨਵੀਂ ਦਿੱਲੀ-ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ. ਸੀ. ਆਈ.) ਨੇ ਗੂਗਲ ਨੂੰ 136 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਗੂਗਲ ਨੂੰ ਇਹ ਜ਼ੁਰਮਾਨਾ ਭਾਰਤੀ ਆਨ ਲਾਈਨ ਬਾਜ਼ਾਰ 'ਚ ਕੰਪਨੀ ਨਾਲ ਖਰਾਬ ਵਿਵਹਾਰ ਕਰਨ ਲਈ ਕੀਤਾ ਗਿਆ ਹੈ। ਗੂਗਲ 'ਤੇ ਮੈਟਰੀਮੋਨੀ ਡਾਟ ਕਾਮ ਦੇ ਿਖ਼ਲਾਫ਼ ਖਰਾਬ ਭਾਸ਼ਾ ਦੀ ਵਰਤੋਂ ਲਈ ਸ਼ਿਕਾਇਤ ਕੀਤੀ ਗਈ ਸੀ।
ਮੈਟਰੀਮੋਨੀ ਡਾਟ ਕਾਮ, ਕੰਜਿਊਮਰ ਯੂਨਿਟੀ ਅਤੇ ਟਰੱਸਟ ਸੁਸਾਇਟੀ ਨੇ 2012 'ਚ ਗੂਗਲ ਿਖ਼ਲਾਫ਼ ਸੀ. ਸੀ. ਆਈ. (ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ) ਕੋਲ ਸ਼ਿਕਾਇਤ ਕੀਤੀ ਸੀ। ਜਿਸ 'ਤੇ ਕਮਿਸ਼ਨ ਨੇ ਅੱਜ ਗੂਗਲ ਨੂੰ 135.86 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ।
ਗੂਗਲ ਨੂੰ ਭਾਰਤ ਤੋਂ ਮਿਲਣ ਵਾਲੀ ਆਮਦਨ ਨੂੰ ਦੇਖਦੇ ਹੋਏ ਇਹ ਜ਼ੁਰਮਾਨਾ ਕੀਤਾ ਗਿਆ ਹੈ। ਗੂਗਲ ਖਿਲਾਫ਼ ਦੁਨੀਆ ਭਰ 'ਚ ਉਸ ਵਲੋਂ ਕਾਰੋਬਾਰ 'ਚ ਖਰਾਬ ਵਿਵਹਾਰ ਦਾ ਇਹ ਨਵੀਂ ਤਰ੍ਹਾਂ ਦਾ ਮਾਮਲਾ ਹੈ।