ਨਵੀਂ ਦਿੱਲੀ: ਭਾਰਤੀ ਬਾਜ਼ਾਰ 'ਚ ਆਨਰ ਤੇਜ਼ੀ ਨਾਲ ਆਪਣੇ ਸਮਾਰਟਫੋਨ ਲਾਂਚ ਕਰ ਰਿਹਾ ਹੈ। ਹੁਵਾਵੇ ਸਬ-ਬ੍ਰੈਂਡ ਆਨਰ ਇੱਕ ਹੋਰ ਸਮਾਰਟਫੋਨ ਲਾਂਚ ਕਰ ਰਿਹਾ ਹੈ। ਹਾਲਾਂਕਿ ਕੰਪਨੀ ਨੇ ਇਸ ਲਈ ਤਾਰੀਖ ਦਾ ਐਲਾਨ ਨਹੀਂ ਕੀਤਾ। ਕੰਪਨੀ ਯੂਜ਼ਰਸ ਲਈ ਮੁਫਤ ਫੋਨ ਲੈਣ ਦਾ ਮੌਕਾ ਦੇ ਰਹੀ ਹੈ। ਇਸ ਨਾਲ ਯੂਜ਼ਰਸ ਆਨਰ ਪਲੇਅ, ਆਨਰ 9n ਤੇ ਆਨਰ ਬੈਂਡ ਜਿਹੇ ਡਿਵਾਇਸ ਲੈ ਸਕਦੇ ਹਨ।


ਮੁਫਤ ਫੋਨ ਕਿਵੇਂ ਲੈ ਸਕਦੇ:
ਇਸ ਲਈ ਸਭ ਤੋਂ ਪਹਿਲਾਂ ਆਨਰ ਵੈੱਬਸਾਈਟ 'ਤੇ ਜਾਓ ਤੇ ਫਰੀ ਅਕਾਊਂਟ ਬਣਾਓ। ਇਸ ਤੋਂ ਬਾਅਦ ਆਪਣਾ ਨਾਂ ਤੇ ਪਤਾ ਲਿਖੋ। ਇੱਕ ਵਾਰ ਲੌਗ ਇਨ ਕਰਨ ਤੋਂ ਬਾਅਦ ਤਹਾਨੂੰ ਵਰਚੂਅਲ ਵੀਲ੍ਹ ਸਪਿਨ ਕਰਨਾ ਪਵੇਗਾ। ਜੇਕਰ ਨੀਡਲ ਉੱਪਰ ਦਿੱਤੇ ਗਏ ਕਿਸੇ ਤੋਹਫੇ 'ਤੇ ਰੁਕ ਜਾਂਦਾ ਹੈ ਤਾਂ ਕੰਪਨੀ ਤਹਾਨੂੰ ਅੱਗੇ ਦੇ ਪ੍ਰੋਸੈਸ ਲਈ ਨੋਟੀਫਾਈ ਕਰੇਗੀ। ਇੱਕ ਯੂਜ਼ਰ ਇੱਕ ਦਿਨ 'ਚ ਸਿਰਫ ਤਿੰਨ ਵਾਰ ਹੀ ਇਹ ਖੇਡ ਸਕਦਾ ਹੈ। ਹਾਲਾਂਕਿ ਹੋਰ ਮੌਕਾ ਲੈਣ ਲਈ ਇਸ ਕਾਂਟੈਸਟ ਨੂੰ ਸੋਸ਼ਲ ਮੀਡੀਆ 'ਤੇ ਵੀ ਪਾ ਸਕਦੇ ਹੋ। ਇਹ ਕਾਂਟੈਸਟ 7 ਸਤੰਬਰ, 2018 ਤੱਕ ਚੱਲੇਗਾ।


ਫੋਨ ਦੇ ਸਪੈਸੀਫਿਕੇਸ਼ਨਜ਼
ਆਨਰ ਵੱਲੋਂ ਲਾਂਚ ਕੀਤਾ ਜਾ ਰਿਹਾ 7ਐਸ ਕੋਈ ਨਵਾਂ ਸਮਾਰਟਫੋਨ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਇਹ ਚੀਨ 'ਚ ਆਨਰ ਪਲੇਅ ਦੇ ਨਾਂ ਤੋਂ ਉਪਲਬਧ ਹੋ ਚੁੱਕਾ ਹੈ। ਇੱਕ ਅਲਟ੍ਰਾ ਬਜ਼ਟ ਡਿਵਾਇਸ 7ਐਸ 'ਚ ਮੀਡੀਆਟੈਕ MT639 ਸਿਸਟਮ ਆਨ ਚਿਪ ਦੀ ਵਰਤੋਂ ਕੀਤੀ ਗਈ ਹੈ। ਫੋਨ 2 ਜੀਬੀ ਰੈਮ ਤੇ 16 ਜੀਬੀ ਸਟੋਰੇਜ ਨਾਲ ਆਵੇਗਾ। ਮਾਇਕ੍ਰੋ ਐਸਡੀ ਕਾਰਡ ਨਾਲ ਸਟੋਰੇਜ ਵਧਾਈ ਜਾ ਸਕਦੀ ਹੈ। ਫੋਨ 'ਚ 5.45 ਇਚ ਦਾ ਐਚਡੀ ਪਲਸ ਡਿਸਪਲੇਅ ਹੈ ਜਿਸ ਦੀ ਆਸਪੈਕਟ ਰੇਸ਼ੋ 18:9 ਹੈ।


ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜੋ 5 ਮੈਗਾਪਿਕਸਲ ਦੇ ਫਰੰਟ ਫੇਸਿੰਗ ਸਨੈਪਰ ਦੇ ਨਾਲ ਆਵੇਗਾ। ਸਮਾਰਟਫੋਨ 'ਚ ਫਿੰਗਰ ਪ੍ਰਿੰਟ ਸੈਂਸਰ ਦੀ ਸੁਵਿਧਾ ਨਹੀਂ ਦਿੱਤੀ ਗਈ। ਫੋਨ ਦੀ ਬੈਟਰੀ 3020mAh ਦੀ ਹੈ।