ਨਵੀਂ ਦਿੱਲੀ: ZTE ਦੇ ਸਬ-ਬ੍ਰੈਂਡ ਨੂਬੀਆ ਨੇ ਆਪਣੇ ਪਹਿਲੇ ਹੱਥ 'ਤੇ ਪਹਿਨਣ ਵਾਲੇ ਸਮਾਰਟਫੋਨ ਦਾ ਖੁਲਾਸਾ ਕੀਤਾ ਹੈ। ਫੋਨ ਦੀ ਝਲਕ ਦੁਨੀਆ ਦੇ ਸਭ ਤੋਂ ਵੱਡੇ ਟੈੱਕ ਸ਼ੋਅ IFA 2018, ਬਰਲਿਨ 'ਚ ਦਿਖਾਈ ਗਈ। ਇਸ ਫੋਨ ਦਾ ਨਾਂ ਨੂਬੀਆ-ਏ ਰੱਖਿਆ ਗਿਆ ਹੈ। ਇਸ ਫੋਨ ਨੂੰ ਕੋਈ ਵੀ ਆਪਣੀ ਕਲਾਈ 'ਤੇ ਪਹਿਨ ਸਕਦਾ ਹੈ। ਫੋਨ 'ਚ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ ਜੋ ਮਾਇਕ੍ਰੋਫੋਨ 'ਤੇ ਬਟਨ ਸਪੋਰਟ ਨਾਲ ਆਇਆ ਹੈ।

ਫੋਨ 'ਚ ਚਾਰਜਿੰਗ ਪਿਨਸ ਤੇ ਹਾਈ ਰੇਟ ਸੈਂਸਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ ਮੈਟਲ ਸ੍ਰਟੈਪ ਦੀ ਵਰਤੋਂ ਕੀਤੀ ਗਈ ਹੈ ਜੋ ਕਾਲੇ, ਨੀਲੇ ਤੇ ਸੁਨਹਿਰੀ ਰੰਗ 'ਚ ਆਵੇਗੀ। ਇਸ ਦੇ ਨਾਲ ਹੀ ਚੀਨੀ ਨਿਰਮਾਤਾ ਨੇ ਆਪਣੇ ਲੇਟੇਸਟ ਸਮਾਰਟਫੋਨ ਨੂਬੀਆ ਰੈਡ ਮੈਜਿਕ ਨੂੰ ਵੀ ਇਸ ਇਵੈਂਟ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਜਲਦ ਹੀ ਇਸ ਸਮਾਰਟਫੋਨ ਨੂੰ ਭਾਰਤ 'ਚ ਵੀ ਲਾਂਚ ਕਰਨ ਦਾ ਪਲਾਨ ਬਣਾ ਰਹੀ ਹੈ। ਨੂਬੀਆ ਰੈਡ ਮੈਜਿਕ EUR ਦੀ ਕੀਮਤ 37,200 ਰੁਪਏ ਹੈ।

ਸਮਾਰਟਫੋਨ 'ਚ 6 ਇੰਚ ਦੀ ਫੁੱਲ HD ਡਿਸਪਲੇਅ ਹੈ ਜੋ 1080X2160 ਪਿਕਸਲ ਰੈਜ਼ੋਲੁਸ਼ਨ ਨਾਲ ਆਉਂਦੀ ਹੈ। ਫੋਨ ਦੀ ਆਸਪੈਕਟ ਰੇਸ਼ੋ 18:9 ਹੈ ਤੇ ਇਹ ਫੋਨ ਐਂਡਰਾਇਡ ਅੋਰੀਓ 8.0 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਫੋਨ 'ਚ ਕੁਆਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 6ਜੀਬੀ/8ਜੀਬੀ ਰੈਮ ਤੇ 64ਜੀਬੀ/128ਜੀਬੀ ਸਟੋਰਜ਼ ਦੀ ਸੁਵਿਧਾ ਹੈ।

ਡਿਊਲ ਸਿੰਮ ਸਮਾਰਟਫੋਨ 'ਚ 24 ਮੈਗਾਪਿਕਸਲ ਸਿੰਗਲ ਲੈਂਸ ਰੀਅਰ ਕੈਮਰਾ ਤੇ 6 ਪੀਸ ਮੋਡਰ ਡ੍ਰਾਇਵਨ ਲੈਂਸ ਦੇ ਨਾਲ ਹੋਵੇਗਾ। ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਤੇ 76 ਡਿਗਰੀ ਵਾਈਡ ਲੈਂਸ ਨਾਲ ਆਵੇਗਾ। ਬੈਟਰੀ ਦੀ ਗੱਲ ਕਰੀਏ ਤਾਂ 3800mAh ਦੀ ਸੁਵਿਧਾ ਦਿੱਤੀ ਗਈ ਹੈ।