ਚੰਡੀਗੜ੍ਹ: ਗੈਲੇਕਸੀ ਨੋਟ 9 ਦੇ ਲਾਂਚ ਤੋਂ ਬਾਅਦ ਹੁਣ ਸੈਮਸੰਗ ਪ੍ਰਾਈਮ ਵਰਸ਼ਨ ਵੀ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਸੈਮਸੰਗ ਨੇ ਆਫੀਸ਼ਿਅਲ ਵੈਬਸਾਈਟ ’ਤੇ ਸੈਮਸੰਗ ਗੈਲੇਕਸੀ J4 ਪ੍ਰਾਈਮ ਤੇ J6 ਪ੍ਰਾਈਮ ਨੂੰ ਲਿਸਟ ਕੀਤਾ ਹੈ। ਹਾਲਾਂਕਿ ਕੰਪਨੀ ਨੇ ਦੋਵਾਂ ਸਮਾਰਟਫੋਨਾਂ ਸਬੰਧੀ ਹਾਲ਼ੇ ਕੋਈ ਜਾਣਕਾਰੀ ਨਹੀਂ ਦਿੱਤੀ।


ਸੈਮਸੰਗ ਨੇ ਗੈਲੇਕਸੀ J4 ਤੇ J6 ਨੂੰ ਇਸੇ ਸਾਲ ਲਾਂਚ ਕੀਤਾ ਸੀ। ਦੋਵੇਂ ਫੋਨ ਬਜਟ ਵਿੱਚ ਆਉਂਦੇ ਹਨ। ਇਨ੍ਹਾਂ ਦੀ ਕੀਮਤ 9,990 ਤੇ 13,990 ਰੁਪਏ ਹੈ। ਦੋਵਾਂ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੈਮਸੰਗ ਗੈਲੇਕਸੀ J4 ਪ੍ਰਾਈਮ ਤੇ J6 ਪ੍ਰਾਈਮ ਨੂੰ ਵੀ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ ਤੇ ਇਨ੍ਹਾਂ ਦੀ ਕੀਮਤ ਵੀ ਘਟ ਸਕਦੀ ਹੈ।

ਸੈਮਸੰਗ ਗੈਲੇਕਸੀ J4 ਵਿੱਚ 5.5 ਇੰਚ ਦੀ HD ਡਿਸਪਲੇਅ ਹੈ ਜੋ 720x1280 ਪਿਕਸਲ ਰੈਜ਼ੋਲਿਊਸ਼ਨ ਦਿੰਦੇ ਹਨ। ਫੋਨ ਦਾ ਆਸਪੈਕਟ ਰੇਸ਼ੋ 16:9 ਦਾ ਹੈ। ਇਸ ਵਿੱਚ ਐਗਜ਼ਿਨਾਸ 7570 ਪ੍ਰੋਸੈਸਰ ਤੇ ਐਂਡਰੌਇਡ 8.0 ਓਰੀਓ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਫੋਨ 3GB ਰੈਮ ਤੇ 32GB ਇੰਟਰਨਲ ਸਟੋਰੇਜ, 13MP ਰੀਅਰ ਤੇ 5MP ਫਰੰਟ ਕੈਮਰੇ ਅਤੇ LED ਫਲੈਸ਼ ਦੀ ਸਹੂਲਤ ਨਾਲ ਲੈਸ ਹੈ।

ਸੈਮਸੰਗ ਗੈਲੇਕਸੀ J6 ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 5.6 ਇੰਚ ਦੀ HD+ ਸੁਪਰ ਇਮੋਲੇਟਿਡ ਇਨਫਿਨਟੀ ਡਿਸਪਲੇਅ ਦਿੱਤਾ ਗਿਆ ਹੈ। ਸਮਾਰਟਫੋਨ 3GB ਰੈਮ ਤੇ 32GB ਸਟੋਰੇਜ ਅਤੇ 4GB ਰੈਮ ਤੇ 64GB  ਸਟੋਰੇਜ ਵਾਲੇ ਦੋ ਵਰਸ਼ਨਾਂ ਵਿੱਚ ਆਉਂਦਾ ਹੈ। ਇਸ ਵਿੱਚ ਐਗਜ਼ਿਨਾਸ 7870 ਪ੍ਰੋਸੈਸਰ ਤੇ ਐਂਡਰੌਇਡ 8.0 ਓਰੀਓ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 8MP ਦਾ ਫਰੰਟ ਤੇ 13MP ਦਾ ਬੈਕ ਕੈਮਰਾ ਦਿੱਤਾ ਗਿਆ ਹੈ। ਦੋਵਾਂ ਫੋਨਾਂ ਵਿੱਚ 3000mAh ਦੀ ਬੈਟਰੀ ਦਿੱਤੀ ਗਈ ਹੈ।