ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ Chevrolet ਨੇ ਆਪਣੀ ਐਸ.ਯੂ.ਵੀ. ਕਾਰ ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ। ਕੰਪਨੀ ਨੇ Chevrolet Trailblazer ਦੀ ਕੀਮਤ 3.04 ਲੱਖ ਘੱਟ ਕਰ ਦਿੱਤੀ ਹੈ। ਕੰਪਨੀ ਵੱਲੋਂ ਕੀਤੀ ਗਈ ਇਸ ਕਟੌਤੀ ਨਾਲ ਹੁਣ ਇਸ ਦੀ ਕੀਮਤ 23.95 ਲੱਖ(ਐਕਸ-ਸ਼ੋਅਰੂਮ ਦਿੱਲੀ) ਰਹਿ ਗਈ ਹੈ।

Chevrolet ਨੇ Trailblazer ਨੂੰ ਪਿਛਲੇ ਸਾਲ ਮਾਰਕੀਟ ਵਿੱਚ ਪੇਸ਼ ਕੀਤਾ ਸੀ। ਉਸ ਸਮੇਂ ਇਸ ਗੱਡੀ ਦੀ ਕੀਮਤ 26.40 ਲੱਖ ਰੁਪਏ ਸੀ। 2016 ਦਾ ਬਜਟ ਪਾਸ ਹੋਣ ਤੋਂ ਬਾਅਦ ਚਾਰ ਫ਼ੀਸਦੀ ਐਕਸਾਈਜ਼ ਡਿਊਟੀ ਵਧ ਗਈ ਜਿਸ ਕਾਰਨ ਗੱਡੀ ਦੀ ਕੀਮਤ 26.99 ਲੱਖ ਰੁਪਏ ਹੋ ਗਈ।

ਹੁਣ ਕੰਪਨੀ ਨੇ ਇੱਕ ਹੀ ਝਟਕੇ ਨਾਲ 3.04 ਲੱਖ ਰੁਪਏ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਦੇ ਪਿੱਛੇ ਦੋ ਖ਼ਾਸ ਕਾਰਨ ਹਨ, ਪਹਿਲਾਂ ਤਿਉਹਾਰ ਦੇ ਸੀਜ਼ਨ ਵਿੱਚ ਇਸ ਮਾਡਲ ਦੀ ਵਿਕਰੀ ਵਿੱਚ ਵਾਧਾ ਕਰਨਾ, ਦੂਜਾ ਇਸ ਕੰਪਨੀ ਇਸ ਕਟੌਤੀ ਨਾਲ ਫੋਰਡ ਐਂਡੇਵਰ ਨੂੰ ਟੱਕਰ ਦੇਣਾ ਚਾਹੁੰਦੀ ਹੈ। ਫੋਰਡ ਨੇ ਇਸ ਗੱਡੀ ਦਾ ਭਾਅ 2.82 ਲੱਖ ਘੱਟ ਕੀਤਾ ਹੈ। ਦੂਜਾ ਦੀ Toyota Fortuner ਵੀ ਆਉਣ ਵਾਲੀ ਹੈ। ਅਜਿਹੇ ਵਿੱਚ ਕੰਪਨੀ ਇਸ ਗੱਡੀ ਦੇ ਰੇਟ ਵਿੱਚ ਕਟੌਤੀ ਕੀਤੀ ਹੈ।

Trailblazer ਵਿੱਚ 2.8 ਲੀਟਰ ਦਾ ਟਰਬੋ-ਡੀਜ਼ਲ ਇੰਜਨ ਲੱਗਾ ਹੈ। ਇਸ ਦੀ ਪਾਵਰ 200 ਪੀ ਐਸ ਤੇ ਟਾਰਕ 500 ਐਨ ਐਮ ਹੈ। ਇੰਜਨ 6 ਸਪੀਡ ਆਟੋਮੈਟਿਕ ਗੇਅਰ ਬਾਕਸ ਨਾਲ ਜੁੜਿਆ ਹੋਇਆ ਪਰ ਇਸ ਗੱਡੀ ਵਿੱਚ 4 ×4 ਦੀ ਸੁਵਿਧਾ ਨਹੀਂ ਹੈ।