ਨਵੀਂ ਦਿੱਲੀ: ਦੁਨੀਆ ਵਿੱਚ ਸਮਰਾਟਫ਼ੋਨ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਇਸ ਦਾ ਖ਼ੁਲਾਸਾ ਹੋਇਆ ਹੈ ਮਾਰਕੀਟ ਰਿਸਰਚ ਫ਼ਰਮ ਦੀ ਤਾਜ਼ਾ ਰਿਪੋਰਟ ਵਿੱਚ। ਰਿਪੋਰਟ ਅਨੁਸਾਰ 2016 ਦੀ ਤੀਜੀ ਤਿਮਾਹੀ ਵਿੱਚ ਵਿਸ਼ਵ ਸਮਰਾਟਫ਼ੋਨ ਬਾਜ਼ਾਰ ਵਿੱਚ ਪੰਜ ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਤੀਜੀ ਤਿਮਾਹੀ ਵਿੱਚ ਸਮਰਾਟਫ਼ੋਨ ਦੀ ਸ਼ਿਪਮੈਂਟ ਵਿੱਚ 23 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
Canalys ਦੀ ਰਿਪੋਰਟ ਅਨੁਸਾਰ ਇਸ ਤਿਮਾਹੀ ਵਿੱਚ ਭਾਰਤ ਵਿੱਚ ਚੀਨ ਦੇ ਬਣੇ ਹੋਏ ਮੋਬਾਈਲ ਫ਼ੋਨ ਦਾ ਭਾਰੀ ਦਬਦਬਾ ਦੇਖਣ ਨੂੰ ਮਿਲਿਆ। ਲੇਨੋਵੋ ਤੇ ਸ਼ਿਓਮੀ ਵਰਗੀਆਂ ਕੰਪਨੀਆਂ ਦਾ ਮਾਲ ਇਸ ਅਰਸੇ ਦੌਰਾਨ ਸਭ ਤੋਂ ਜ਼ਿਆਦਾ ਵਿਕਿਆ ਹੈ। ਜੇਕਰ ਫ਼ੀਚਰ ਫ਼ੋਨ ਦੀ ਗੱਲ ਕਰੀਏ ਤਾਂ ਸੈਮਸੰਗ ਦਾ ਦਬਦਬਾ ਅਜੇ ਵੀ ਬਰਕਰਾਰ ਹੈ ਪਰ ਇਸ ਦੀ ਕੁਲ ਵਿੱਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸਮਰਾਟਫ਼ੋਨ ਬਾਜ਼ਾਰ ਵਿੱਚ ਮਾਈਕ੍ਰੋਮੈਕਸ ਨੂੰ ਪਿੱਛੇ ਕਰਕੇ ਚੀਨ ਦੀ ਕੰਪਨੀ ਲੇਨੋਵੋ ਦੂਜੇ ਸਥਾਨ ਉੱਤੇ ਆ ਗਈ ਹੈ। ਚੌਥੇ ਸਥਾਨ ਉੱਤੇ ਚੀਨ ਦੀ ਹੀ ਕੰਪਨੀ ਸ਼ਿਓਮੀ ਹੈ। ਇਸ ਤੋਂ ਬਾਅਦ ਰਿਲਾਇੰਸ ਦੇ ਸਮਰਾਟਫ਼ੋਨ LYF ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਰਿਪੋਰਟ ਦੇ ਅਨੁਸਾਰ ਐਲਟੀਆਈ ਫ਼ੀਚਰ ਨਾਲ ਲੈਸ ਹਰ 10 ਵਿੱਚੋਂ ਇਹ ਸਮਰਾਟ ਫ਼ੋਨ VoLTE ਫ਼ੀਚਰ ਨਾਲ ਲੈਸ ਹਨ। ਰਿਪੋਰਟ ਦੇ ਅਨੁਸਾਰ ਚੀਨ ਦੀ ਕੰਪਨੀ ਓਪੋ ਤੇ ਵੀਵੋ ਦਾ ਘਰੇਲੂ ਬਾਜ਼ਾਰ ਵਿੱਚ ਦਬਦਬਾ ਅਜੇ ਵੀ ਜਾਰੀ ਹੈ।