ਬੀਜਿੰਗ: ਚੀਨੀ ਵਿਗਿਆਨੀਆਂ ਨੇ ਵਾਇਰੋਲੌਜੀ ਦੇ ਖੇਤਰ 'ਚ ਜਬਰਦਸਤ ਸਫਲਤਾ ਹਾਸਲ ਕੀਤੀ ਹੈ। ਖੋਜਾਰਥੀਆਂ ਨੇ 1,445 ਨਵੇਂ ਵਾਇਰਸ ਦਾ ਪਤਾ ਲਾਉਣ ਦਾ ਦਾਅਵਾ ਕੀਤਾ ਹੈ। ਇਸ ਨਾਲ ਭਵਿੱਖ 'ਚ ਵਾਇਰਸ ਦੇ ਵਿਕਾਸ ਤੇ ਜੀਵਨ ਦੇ ਉਭਾਰ ਬਾਰੇ ਨਵੀਂ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।
'ਨੇਚਰ' ਵਿੱਚ ਪ੍ਰਕਾਸ਼ਤ ਲੇਖ ਮੁਤਾਬਕ ਚੀਨ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਦੇ ਵਿਗਿਆਨੀਆਂ ਨੇ ਇਹ ਸਫਲਤਾ ਹਾਸਲ ਕੀਤੀ ਹੈ। ਖੋਜਾਰਥੀਆਂ ਨੇ ਦੱਸਿਆ ਕਿ ਨਵੇਂ ਰਾਇਬੋਨਿਊਕਲਿਕ ਐਸਿਡ ਵਾਇਰਸ (ਆਈ.ਐਨ.ਏ.) ਦੀ ਖੋਜ ਨਾਲ ਵਿਸ਼ਾਣੂਆਂ ਦਾ ਵਰਗੀਕਰਨ ਕਰਨ ਦੇ ਮੌਜੂਦਾ ਤਰੀਕੇ ਨੂੰ ਚੁਣੌਤੀ ਦਿੱਤੀ ਜਾ ਸਕੇਗੀ।
ਵਿਗਿਆਨੀਆਂ ਨੇ ਦਲ ਨੇ 220 ਤਰ੍ਹਾਂ ਦੇ ਬਿਨਾਂ ਸਪਾਈਨਲ ਕਾਲਮ (ਅਕਸ਼ੇਰੂਕੀ) ਵਾਲੇ ਜੀਵਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਦਾ ਪਤਾ ਲਾਇਆ ਹੈ। ਸੰਚਾਰੀ ਰੋਗ ਕੰਟਰੋਲ ਤੇ ਰੋਕਥਾਮ ਸੰਸਥਾ ਦੇ ਝਾਂਗ ਯੋਂਗਝੇਨ ਮੁਤਾਬਕ, ਦੁਨੀਆ 'ਚ ਪਾਏ ਜਾਣ ਵਾਲੇ 95 ਫ਼ੀਸਦੀ ਜੀਵ ਇਸੇ ਸ਼੍ਰੇਣੀ 'ਚ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਵਖਰੇਵੇਂ ਕਾਰਨ ਨਵੇਂ ਵਾਇਰਸਾਂ 'ਚ ਕੁਝ ਨਵੇਂ ਗਰੁੱਪ 'ਚ ਵਰਗੀਕਰਨ ਕੀਤਾ ਜਾ ਸਕਦਾ ਹੈ।