ਨਵੀਂ ਦਿੱਲੀ: WhatsApp ਨੇ ਇੱਕ ਹੋਰ ਧਮਾਕਾ ਕੀਤਾ ਹੈ। WhatsApp ਵਿੱਚ ਵੀਡੀਓ ਕਾਲਿੰਗ ਦੀ ਸਹੂਲਤ ਆਏ ਨੂੰ ਅਜੇ ਹਫਤਾ ਵੀ ਨਹੀਂ ਹੋਇਆ ਪਰ ਇੱਕ ਹੋਰ ਫੀਚਰ ਚਰਚਾ ਵਿੱਚ ਹੈ। ਪਤਾ ਲੱਗਾ ਹੈ ਕਿ WhatsApp ਵੀਡੀਓ ਕਾਲਿੰਗ ਤੋਂ ਬਾਅਦ ਹੁਣ ਵੀਡੀਓ ਸਟਰੀਮਿੰਗ ਦੀ ਵੀ ਸਹੂਲਤ ਆਪਣੇ ਗਾਹਕਾਂ ਨੂੰ ਦੇਣ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ WhatsApp ਦੀ ਇਸ ਸਹੂਲਤ ਨਾਲ ਇਸ ਦੇ ਯੂਜਰਜ਼ ਨਾ ਸਿਰਫ ਵੀਡੀਓ ਨੂੰ ਸਟਰੀਮ ਕਰ ਸੱਕਣਗੇ ਬਲਕਿ ਉਸ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਡਾਊਨਲੋਡ ਵੀ ਕਰ ਸਕਦੇ ਹਨ।
ਇਹ ਫੀਚਰ ਐਂਡਰਾਈਡ ਯੂਜਰਜ਼ ਲਈ WhatsApp ਦੇ ਬੀਟਾ ਵਰਜ਼ਨ 2.16.365 'ਤੇ ਉਪਲੱਬਧ ਹੈ। ਇਸ ਫੀਚਰ ਦੇ ਆਉਣ ਨਾਲ WhatsApp ਦਾ ਡਾਊਨਲੋਡ ਬਟਨ ਹੁਣ ਪਲੇਅ ਬਟਨ ਵਿੱਚ ਬਦਲ ਜਾਏਗਾ। ਇਸ ਨਾਲ ਯੂਜਰਜ਼ ਵੀਡੀਓ ਦੇ ਬਫਰ ਹੋਣ ਦੌਰਾਨ ਹੀ ਇਸ ਦੀ ਸਟਰੀਮਿੰਗ ਕਰ ਸਕਦਾ ਹੈ। ਇਸ ਫੀਚਰ ਨਾਲ WhatsApp ਵੀ ਕੁਝ ਹੱਦ ਤੱਕ YouTube ਵਾਂਗ ਕੰਮ ਕਰਦਾ ਦਿਖਾਈ ਦੇਵੇਗਾ।