ਨਵੀਂ ਦਿੱਲੀ: ਵਾਇਰਲੈਸ ਕਵਰੇਜ ਮੈਪਿੰਗ ਕਰਨ ਵਾਲੀ ਕੰਪਨੀ ਓਪਨ ਸਿਗਨਲ ਨੇ ਭਾਰਤ ਦੇ ਸਭ ਤੋਂ ਵੱਧ 4-ਜੀ ਕਨੈਕਟੀਵਿਟੀ ਵਾਲੇ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਸਭ ਤੋਂ ਮੋਹਰੀ ਹੈ। ਸੂਚੀ ਮੁਤਾਬਕ 4-ਜੀ ਕਨੈਕਟੀਵਿਟੀ ਦੇ ਮਾਮਲੇ ਵਿੱਚ ਕਾਨ੍ਹਪੁਰ, ਇਲਾਹਾਬਾਦ, ਕੋਲਕਾਤਾ, ਭੋਪਾਲ ਤੇ ਲਖਨਊ ਟੌਪ 10 ਸ਼ਹਿਰਾਂ ਵਿੱਚ ਸ਼ਾਮਲ ਹਨ।

ਓਪਨ ਸਿਗਨਲ ਮੁਤਾਬਕ ਭਾਰਤੀ ਸ਼ਹਿਰਾਂ ਵਿੱਚ 4-ਜੀ ਕਨੈਕਟੀਵਿਟੀ ਦਾ ਫ਼ਰਕ ਜ਼ਿਆਦਾ ਨਹੀਂ। ਜਾਰੀ ਸੂਚੀ ਮੁਤਾਬਕ ਪਟਨਾ ਸ਼ਹਿਰ 92.6 ਫ਼ੀਸਦੀ 4-ਜੀ ਕਨੈਕਟੀਵਿਟੀ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਬੰਗਲੌਰ 88.39 ਫ਼ੀਸਦੀ ਕਨੈਕਟੀਵਿਟੀ ਨਾਲ 10ਵੇਂ ਸਥਾਨ ’ਤੇ ਹੈ।

ਇਹ ਰਿਪੋਰਟ ਪਹਿਲੀ ਦਸੰਬਰ 2017 ਤੋਂ ਲੈ ਕੇ ਫਰਵਰੀ 2018 ਦੇ ਅੰਕੜਿਆਂ ’ਤੇ ਆਧਾਰਿਤ ਹੈ। ਦੇਸ਼ ਦੇ 20 ਵੱਡੇ ਸ਼ਹਿਰਾਂ ਵਿੱਚ ਸਰਵੇਖਣ ਕੀਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਮੈਟਰੋ ਸ਼ਹਿਰਾਂ ਵਿੱਚ ਸ਼ੁਮਾਰ ਪੁਣੇ ਇਸ ਸੂਚੀ ਵਿੱਚ ਸਭ ਤੋਂ ਹੇਠਾਂ ਹੈ।