ਨਵੀਂ ਦਿੱਲੀ: ਏਅਰ ਕੰਡੀਸ਼ਨ ਬਣਾਉਣ ਵਾਲੀਆਂ ਜ਼ਿਆਦਾਤਰ ਕੰਪਨੀਆਂ AC ਨੂੰ ਹੋਰ ਵੀ ਐਡਵਾਂਸ ਬਣਾ ਰਹੀਆਂ ਹਨ। ਇਸ ਵਿੱਚ ਵਾਈ-ਫਾਈ ਕੁਨੈਕਟੀਵਿਟੀ ਨਾਲ ਸਮਾਰਟਫ਼ੋਨ ਐਪ ਤੋਂ ਕੰਟਰੋਲ ਕੀਤੇ ਜਾਣ ਵਾਲੀਆਂ ਸੁਵਿਧਾਵਾਂ ਆ ਗਈਆਂ ਹਨ। ਅਜਿਹੇ ਵਿੱਚ ਬਜਾਜ ਨੇ ਅਜਿਹਾ ਕੂਲਰ ਬਾਜ਼ਾਰ ਵਿੱਚ ਉਤਾਰ ਦਿੱਤਾ ਹੈ, ਜੋ ਵਾਈ-ਫਾਈ ਤੇ ਇੰਟਰਨੈਟ ਕੁਨੈਕਟੀਵਿਟੀ 'ਤੇ ਕੰਮ ਕਰੇਗਾ। ਕੰਪਨੀ ਨੇ ਇਸ ਨੂੰ Cool.iNXT ਨਾਂ ਦਿੱਤਾ ਹੈ। ਬਜਾਜ ਮੁਤਾਬਕ ਇਹ ਦੇਸ਼ ਦਾ ਪਹਿਲਾ ਕੂਲਰ ਹੈ ਜੋ IOT (Internet of things) ਦੇ ਆਧਾਰ 'ਤੇ ਕੰਮ ਕਰੇਗਾ।   Cool.iNXT ਇੰਨਾ ਐਡਵਾਂਸ ਹੈ ਕਿ ਇਸ ਨੂੰ ਘਰ ਜਾਂ ਬਾਹਰ ਨਹੀਂ ਬਲਕਿ ਕਿਸੇ ਵੀ ਥਾਂ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਕੂਲਰ ਨੂੰ ਵਾਈ-ਫਾਈ ਨਾਲ ਜੋੜ ਕੇ ਰੱਖਣਾ ਪਵੇਗਾ। ਇਹ ਮੋਬਾਈਲ ਟੂ ਮੋਬਾਈਲ ਕੁਨੈਕਟੀਵਿਟੀ ਨੂੰ ਵੀ ਸਪੋਰਟ ਕਰਦਾ ਹੈ। ਯਾਨੀ ਇਸ ਨੂੰ ਤੁਸੀਂ ਆਪਣੇ ਮੋਬਾਈਲ ਤੋਂ ਵੀ ਕੰਟਰੋਲ ਕਰ ਸਕਦੇ ਹੋ। ਕੰਪਨੀ ਨੇ ਆਪਣੇ ਇਸ ਕੂਲਰ ਲਈ ਐਪ ਬਣਾਇਆ ਹੈ ਜਿਸ ਨਾਲ ਇਸ ਦੀ ਫੈਨ ਸਪੀਡ, ਕੂਲਿੰਗ, ਸਵਿੰਗ ਆਦਿ ਕੰਟਰੋਲ ਕੀਤੇ ਜਾ ਸਕਦੇ ਹਨ। ਹੋਰ ਤਾਂ ਹੋਰ ਇਸ ਵਿੱਚ ਆਟੋ ਮੋਡ ਦਿੱਤਾ ਗਿਆ ਹੈ, ਜਿਸ ਦਾ ਸੈਂਸਰ ਕਮਰੇ ਦੀ ਕੂਲਿੰਗ, ਫੈਨ ਸਪੀਡ ਤੇ ਹਿਊਮੀਡਿਟੀ ਦੇ ਪੱਧਰ ਨੂੰ ਕਾਬੂ ਕਰਦਾ ਹੈ। ਇਸ ਵਿੱਚ 5 ਸਪੀਡ ਕੰਟਰੋਲ ਹਨ। ਪਾਣੀ ਲਈ ਡਿਜੀਟਲ ਇੰਡੀਕੇਟਰ ਦਿੱਤਾ ਗਿਆ ਹੈ, ਜੋ ਪਾਣੀ ਘੱਟ ਹੁੰਦੇ ਹੀ ਫ਼ੋਨ 'ਤੇ ਨੋਟੀਫਿਕੇਸ਼ਨ ਵੀ ਭੇਜ ਦੇਵੇਗਾ। ਬਜਾਜ ਦੇ ਇਸ ਕੂਲਰ ਦੀ ਕੀਮਤ 15,999 ਰੁਪਏ ਹੈ।